ਕੋਵਿਡ-19 : ਸਿੰਗਾਪੁਰ ''ਚ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਨਿਰਮਾਣ ਕੰਪਨੀਆਂ
Saturday, May 16, 2020 - 02:15 AM (IST)
ਸਿੰਗਾਪੁਰ (ਭਾਸ਼ਾ) - ਸਿੰਗਾਪੁਰ ਵਿਚ ਨਿਰਮਾਣ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਸਰਕਿਟ ਬ੍ਰੇਕਰ (ਬੰਦ) ਦੀ ਮਿਆਦ ਦੇ ਪੂਰਾ ਹੋਣ 'ਤੇ ਅਗਲੇ ਮਹੀਨੇ ਪੈਂਡਿੰਗ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਹੋਣ ਤੋਂ ਬਾਅਦ ਉਹ ਵਿਦੇਸ਼ੀ ਕਾਮਿਆਂ ਦੀ ਕੋਰੋਨਾਵਾਇਰਸ ਸਬੰਧਿਤ ਜਾਂਚ ਨਿਯਮਤ ਰੂਪ ਤੋਂ ਕਰਾਉਣ ਜਿਹੇ ਸੁਰੱਖਿਆ ਉਪਾਅ ਦਾ ਪਾਲਣ ਕਰਨ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਿੰਗਾਪੁਰ ਦੇ ਕਿਰਤ ਮੰਤਰੀ ਜੋਸਫੀਨ ਟਿਓ ਨੇ ਕਿਹਾ ਕਿ ਸਰਕਾਰ ਜੂਨ ਵਿਚ ਕੁਝ ਬੰਦਿਸ਼ਾਂ ਨੂੰ ਕ੍ਰਮਵਾਰ ਰੂਪ ਨਾਲ ਹਟਾਵੇਗੀ ਜੋ ਪ੍ਰਵਾਸੀ ਕਾਮਿਆਂ ਨੂੰ ਕੋਰੋਨਾਵਾਇਰਸ ਦਾ ਪ੍ਰਸਾਰ ਕਰਨ ਤੋਂ ਰੋਕਣ ਦੇ ਉਦੇਸ਼ ਨਾਲ ਲਗਾਈਆਂ ਗਈਆਂ ਸਨ।
ਸਿੰਗਾਪੁਰ ਵਿਚ ਵੀਰਵਾਰ ਤੱਕ ਸਾਹਮਣੇ ਆਏ 26,098 ਮਾਮਲਿਆਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮੇ ਹਨ ਜੋ ਹੋਸਟਲਾਂ ਵਿਚ ਰਹਿੰਦੇ ਹਨ। ਸਿੰਗਾਪੁਰ ਨੇ ਮੰਗਲਵਾਰ ਨੂੰ ਖਾਦ ਉਤਪਾਦਨ, ਨਾਈਆਂ ਦੀਆਂ ਦੁਕਾਨਾਂ, ਕੁਝ ਖਾਸ ਖਾਦ ਸਮੱਗਰੀ ਵਿਕਰੀ ਕੇਂਦਰ ਸਮੇਤ ਕੁਝ ਕਾਰੋਬਾਰਾਂ ਨੂੰ ਫਿਰ ਤੋਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਚੈਨਲ ਨਿਊਜ਼ ਏਸ਼ੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਿਰਮਾਣ ਕੰਪਨੀਆਂ ਨੂੰ ਇਕ ਜੂਨ ਨੂੰ ਸਰਕਿਟ ਬ੍ਰੇਕਰ ਮਿਆਦ ਖਤਮ ਹੋਣ ਤੋਂ ਬਾਅਦ ਪ੍ਰਾਜੈਕਟਾਂ ਦੇ ਕ੍ਰਮਵਾਰ ਰੂਪ ਤੋਂ ਸ਼ੁਰੂ ਹੋਣ 'ਤੇ ਕਰਮਚਾਰੀਆਂ ਲਈ ਸੁਰੱਖਿਆ ਦੇ ਉਪਾਅ ਨੂੰ ਸਖਤੀ ਨਾਲ ਅਪਣਾਉਣਾ ਚਾਹੀਦਾ ਹੈ, ਜਿਨ੍ਹਾਂ ਵਿਚ ਨਿਯਮਤ ਰੂਪ ਤੋਂ ਕੋਵਿਡ-19 ਜਾਂਚ ਅਤੇ ਕਾਮਿਆਂ ਦੇ ਮੇਲਜੋਲ ਦਾ ਪ੍ਰਬੰਧਨ ਸ਼ਾਮਲ ਹੈ। ਸਰਕਾਰੀ ਇਮਾਰਤ ਅਤੇ ਨਿਰਮਾਣ ਅਥਾਰਟੀ (ਬੀ. ਸੀ. ਏ.) ਦੇ ਸੀ. ਈ. ਓ. ਹਮ ਲਿਮ ਨੇ ਕਿਹਾ ਕਿ ਹਰ ਕਰਮਚਾਰੀ ਨੂੰ 'ਟ੍ਰੇਸ ਟੁਗੇਦਰ' ਨਾਂ ਦਾ ਐਪ ਡਾਓਨਲੋਡ ਕਰਨਾ ਜ਼ਰੂਰੀ ਹੈ ਅਤੇ ਮਾਲਕ ਨੂੰ ਰੁਜ਼ਾਨਾ ਹਰ ਕਰਮਚਾਰੀ ਦੀ ਸਿਹਤ 'ਤੇ ਨਜ਼ਰ ਰੱਖਣ ਲਈ ਇਕ ਵਿਵਸਥਾ ਬਣਾਉਣੀ ਹੋਵੇਗੀ।