ਯੂ. ਕੇ. : ਸਕਾਟਲੈਂਡ ਨੇ ਕੋਰੋਨਾ ਕਾਲ ''ਚ ਵਿਦਿਆਰਥੀਆਂ ''ਤੇ ਲਾਈ ਇਹ ਵੱਡੀ ਪਾਬੰਦੀ

Saturday, Sep 26, 2020 - 12:46 PM (IST)

ਯੂ. ਕੇ. : ਸਕਾਟਲੈਂਡ ਨੇ ਕੋਰੋਨਾ ਕਾਲ ''ਚ ਵਿਦਿਆਰਥੀਆਂ ''ਤੇ ਲਾਈ ਇਹ ਵੱਡੀ ਪਾਬੰਦੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਸ਼ਵ ਭਰ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਸਖ਼ਤੀ ਫਿਰ ਵਧਣੀ ਸ਼ੁਰੂ ਹੋ ਗਈ ਹੈ। ਪਾਬੰਦੀਆਂ ਵਿਚ ਦਿੱਤੀ ਗਈ ਛੋਟ ਹੌਲੀ-ਹੌਲੀ ਵਾਪਸ ਲਈ ਜਾ ਰਹੀ ਹੈ। ਇਸ ਵਿਚਕਾਰ ਹੁਣ ਸਕਾਟਲੈਂਡ ਨੇ ਵਿਦਿਆਰਥੀਆਂ ਦੇ ਬਾਰਾਂ, ਰੈਸਟੋਰੈਂਟਾਂ ਜਾਂ ਪਾਰਟੀਆਂ ਵਿਚ ਜਾਣ 'ਤੇ ਰੋਕ ਲਾ ਦਿੱਤੀ ਹੈ।  

ਪਿਛਲੇ ਦਿਨਾਂ ਵਿਚ ਇੱਥੇ ਸੈਂਕੜੇ ਵਿਦਿਆਰਥੀਆਂ ਦੇ ਟੈਸਟ ਕੋਰੋਨਾ ਪਾਜ਼ੀਟਿਵ ਆਏ ਹਨ ਤੇ ਕਈ ਵਿਦਆਰਥੀ ਇਕਾਂਤਵਾਸ ਵਿਚ ਹਨ। ਯੂਨੀਵਰਸਟੀਆਂ ਨੇ ਸਹਿਮਤੀ ਦਿੱਤੀ ਹੈ ਕਿ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਸਮਾਜਕ ਗਤੀਵਿਧੀਆਂ ਨਹੀਂ ਕਰਨੀਆਂ ਚਾਹੀਦੀਆਂ, ਇਸ ਤਰ੍ਹਾਂ ਹੀ ਵਾਇਰਸ ਨੂੰ ਘੱਟ ਕੀਤਾ ਜਾ ਸਕਦਾ ਹੈ। 

ਸਕਾਟਲੈਂਡ ਯੂਨੀਵਰਸਟੀਆਂ ਦੇ ਕਨਵੀਨਰ, ਪ੍ਰੋਫੈਸਰ ਗੈਰੀ ਮੈਕਕੋਰਮੈਕ ਅਨੁਸਾਰ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਟੈਸਟ ਪਾਜ਼ੀਟਿਵ ਆਏ ਹਨ, ਉਹ ਇਕਾਂਤਵਾਸ ਵਿਚ ਹਨ ਜਾਂ ਨਹੀਂ। ਕੀ ਉਹ ਹੁਣ ਆਪਣੀ ਪੜ੍ਹਾਈ ਵਿਚ ਵਾਪਸ ਆਉਣ ਲਈ ਤਿਆਰ ਹਨ? ਫਿਲਹਾਲ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਾਇਰਸ ਤੋਂ ਬਚਣ ਲਈ ਬਣਾਏ ਨਿਯਮਾਂ ਦੀ ਪੂਰਨ ਤਰੀਕੇ ਨਾਲ ਪਾਲਣਾ ਕਰਨ ।


author

Lalita Mam

Content Editor

Related News