ਅਮਰੀਕਾ ਨੇ ਭੰਡਾਰੀ ਨੂੰ ਦੁਬਾਰਾ ਚੁਣੇ ਜਾਣ ''ਤੇ ਦਿੱਤੀ ਵਧਾਈ, ਮੌਜੂਦਾ ਵੀਟੋ ਵਿਵਸਥਾ ''ਚ ਬਦਲਾਅ ਦਾ ਕੀਤਾ ਵਿਰੋਧ

11/22/2017 10:20:15 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਭਾਰਤ ਦੇ ਨਿਆਂਮੂਰਤੀ ਦਲਵੀਰ ਭੰਡਾਰੀ ਨੂੰ ਫਿਰ ਤੋਂ ਅੰਤਰ ਰਾਸ਼ਟਰੀ ਅਦਾਲਤ (ਆਈ. ਸੀ. ਜੇ.) ਵਿਚ ਚੁਣੇ ਜਾਣ 'ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਪਰੀਸ਼ਦ (ਯੂ. ਐੱਨ. ਐੱਸ. ਸੀ.) ਵਿਚ ਮੌਜੂਦਾ ਵੀਟੋ ਦੀ ਵਿਵਸਥਾ ਵਿਚ ਕਿਸੇ ਵੀ ਬਦਲਾਅ  ਦੇ ਵਿਰੁੱਧ ਹਨ, ਭਾਵੇਂ ਇਹ ਪਰੀਸ਼ਦ ਦੇ 15 ਮੈਂਬਰੀ ਵਿਸਤਾਰ ਦੇ ਸਮਰਥਨ ਵਿਚ ਹੋਵੇ। ਭਾਰਤ ਦੇ ਦਲਵੀਰ ਕੱਲ ਸੰਯੁਕਤ ਰਾਸ਼ਟਰ ਮਹਾਸਭਾ ਦੇ ਦੋ-ਤਿਹਾਈ ਤੋਂ ਜ਼ਿਆਦਾ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰ ਕੇ ਇਕ ਵਾਰੀ ਫਿਰ ਆਈ. ਸੀ. ਜੇ. ਵਿਚ ਮੈਂਬਰ ਚੁਣੇ ਗਏ। ਇਸ ਅਹੁਦੇ ਲਈ ਭਾਰਤ ਅਤੇ ਬ੍ਰਿਟੇਨ ਦੇ ਉਮੀਦਵਾਰਾਂ ਵਿਚ ਮੁਕਾਬਲਾ ਸੀ ਪਰ ਬ੍ਰਿਟੇਨ ਨੇ ਆਪਣੀ ਉਮੀਦਵਾਰੀ ਅਖੀਰੀ ਸਮੇਂ ਵਾਪਿਸ ਲੈ ਲਈ ਸੀ। 
ਵਿਸ਼ਵ ਸੰਗਠਨ ਦੀ 15 ਮੈਂਬਰੀ ਉੱਚ ਪੱਧਰੀ ਕਮੇਟੀ ਵਿਚ ਸੁਧਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰਾ ਨੇ ਕਿਹਾ ਕਿ ਅਮਰੀਕਾ ਸੁਰੱਖਿਆ ਪਰੀਸ਼ਦ ਵਿਚ ਮਾਮੂਲੀ ਬਦਲਾਅ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਸੁਧਾਰ ਨੂੰ ਤਿਆਰ ਹੈ। ਬੁਲਾਲੇ ਨੇ ਪੀ. ਟੀ. ਆਈ. ਨੂੰ ਕਿਹਾ ਕਿ ਸਾਡਾ ਮੰਨਣਾ ਹੈ ਕਿ ਪਰੀਸ਼ਦ ਵਿਚ ਕੀਤੇ ਗਏ ਸੁਧਾਰ 21ਵੀਂ ਸਦੀ ਦੀਆਂ ਅਸਲੀਅਤਾਂ ਨੂੰ ਪ੍ਰਤੀਬਿੰਬਤ ਕਰਨ ਵਾਲੇ ਅਤੇ ਚੁਣੌਤਿਆਂ ਦਾ ਸਾਹਮਣਾ ਕਰਨ ਵਿਚ ਸਮਰੱਥ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਅਸੀਂ ਵੀਟੋ ਵਿਵਸਥਾ ਵਿਚ ਕਿਸੇ ਵੀ ਬਦਲਾਅ ਦੇ ਵਿਰੁੱਧ ਹਾਂ। ਉਨ੍ਹਾਂ ਨੇ ਕਿਹਾ,''ਅਸੀਂ ਭਾਰਤ ਦੇ ਨਿਆਂਮੂਰਤੀ ਦਲਵੀਰ ਭੰਡਾਰੀ ਨੂੰ ਅੰਤਰ ਰਾਸ਼ਟਰੀ ਅਦਾਲਤ ਵਿਚ ਦੁਬਾਰਾ ਚੁਣੇ ਜਾਣ 'ਤੇ ਵਧਾਈ ਦਿੰਦੇ ਹਾਂ। ਨਾਲ ਹੀ ਚੁਣੇ ਗਏ ਅਤੇ ਦੁਬਾਰਾ ਚੁਣੇ ਗਏ ਉਮੀਦਵਾਰਾਂ ਨੂੰ ਵੀ।''


Related News