ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ 17 ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਮੁਕੱਦਮਾ ਸ਼ੁਰੂ
Thursday, Aug 14, 2025 - 01:57 AM (IST)

ਢਾਕਾ (ਭਾਸ਼ਾ) - ਬੰਗਲਾਦੇਸ਼ ਦੀ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭਤੀਜੀ ਅਜ਼ਮੀਨਾ ਸਿੱਦੀਕ ਅਤੇ ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਸਮੇਤ 17 ਹੋਰਨਾਂ ਵਿਰੁੱਧ ਹਾਊਸਿੰਗ ਪਲਾਟ ਘਪਲੇ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ’ਚ ਮੁਕੱਦਮਾ ਬੁੱਧਵਾਰ ਨੂੰ ਢਾਕਾ ਦੀ ਇਕ ਅਦਾਲਤ ਵਿਚ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਨਾਲ ਸ਼ੁਰੂ ਹੋਇਆ।
‘ਡੇਲੀ ਸਟਾਰ’ ਅਖਬਾਰ ਦੇ ਅਨੁਸਾਰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ. ਸੀ. ਸੀ.) ਦੇ ਸਹਾਇਕ ਡਾਇਰੈਕਟਰ ਅਤੇ ਸ਼ਿਕਾਇਤਕਰਤਾ ਅਫਨਾਨ ਜੰਨਤ ਕੇਆ ਨੇ ਦੁਪਹਿਰ ਢਾਕਾ ਵਿਚ ਵਿਸ਼ੇਸ਼ ਅਦਾਲਤ-4 ਦੇ ਜੱਜ ਮੁਹੰਮਦ ਰਬੀਉਲ ਆਲਮ ਦੇ ਸਾਹਮਣੇ ਆਪਣੀ ਗਵਾਹੀ ਦਰਜ ਕਰਵਾਈ।
ਇਸ ਤੋਂ ਪਹਿਲਾਂ ਏ. ਸੀ. ਸੀ. ਦੇ ਡਿਪਟੀ ਡਾਇਰੈਕਟਰ ਮੁਹੰਮਦ ਸਲਾਹੁਦੀਨ, ਜੋ ਕਿ ਇਕ ਹੋਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸ਼ਿਕਾਇਤਕਰਤਾ ਵੀ ਹਨ, ਨੇ ਹਸੀਨਾ, ਸ਼ੇਖ ਰੇਹਾਨਾ ਅਤੇ ਟਿਊਲਿਪ ਸਮੇਤ 17 ਲੋਕਾਂ ਵਿਰੁੱਧ ਦਾਇਰ ਇਕ ਹੋਰ ਮਾਮਲੇ ’ਚ ਜੱਜ ਆਲਮ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ।