ਇਮਰਾਨ ਦੇ ਰਾਜ ’ਚ ਜੇਲ੍ਹਾਂ ਤੱਕ ਪੁੱਜਾ ਭ੍ਰਿਸ਼ਟਾਚਾਰ

Monday, Jan 17, 2022 - 10:31 AM (IST)

ਇਮਰਾਨ ਦੇ ਰਾਜ ’ਚ ਜੇਲ੍ਹਾਂ ਤੱਕ ਪੁੱਜਾ ਭ੍ਰਿਸ਼ਟਾਚਾਰ

ਇਸਲਾਮਾਬਾਦ (ਏ.ਐੱਨ.ਆਈ.)- ਪਾਕਿਸਤਾਨ ਦੇ ਨੇਤਾਵਾਂ ’ਚ ਫੈਲੇ ਭ੍ਰਿਸ਼ਟਾਚਾਰ ਤੋਂ ਹਰ ਕੋਈ ਵਾਕਿਫ ਹੈ ਪਰ ਹੁਣ ਇਹ ਭ੍ਰਿਸ਼ਟਾਚਾਰ ਉਨ੍ਹਾਂ ਦੀਆਂ ਜੇਲ੍ਹਾਂ ਤੱਕ ਪਹੁੰਚ ਚੁੱਕਿਆ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰਾਲਾ ਵੱਲੋਂ ਸ਼ਨੀਵਾਰ ਨੂੰ ਪੇਸ਼ ਇਕ ਰਿਪੋਰਟ ਤੋਂ ਪਤਾ ਲੱਗਾ ਕਿ ਇਮਰਾਨ ਖਾਨ ਦੇ ਰਾਜ ’ਚ ਦੇਸ਼ ਦੀ ਜੇਲ੍ਹ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪ੍ਰਿੰਸ ਹੈਰੀ ਨੇ ਯੂਕੇ 'ਚ ਪਰਿਵਾਰਕ ਸੁਰੱਖਿਆ ਲਈ ਕੀਤੀ ਕਾਨੂੰਨੀ ਕਾਰਵਾਈ 

ਰਿਪੋਰਟਾਂ ਅਨੁਸਾਰ ਪ੍ਰਭਾਵਸ਼ਾਲੀ ਕੈਦੀਆਂ ਨੂੰ ਭਾਰੀ ਮਾਤਰਾ ’ਚ ਪੈਸੇ ਦੇ ਬਦਲੇ ’ਚ ਐਸ਼ੋ-ਆਰਾਮ ਅਤੇ ਹੋਰ ਪ੍ਰਕਾਰ ਦੇ ਲਾਭ ਦਿੱਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਮੰਤਰਾਲਾ ਦੇ ਅਧਿਕਾਰੀਆਂ ਨੇ ਜੇਲ੍ਹਾਂ ਦਾ ਦੌਰਾ ਕੀਤਾ ਅਤੇ ਇਸਲਾਮਾਬਾਦ ਹਾਈ ਕੋਰਟ (ਆਈ. ਐੱਚ. ਸੀ.) ਨੂੰ ਇਕ ਰਿਪੋਰਟ ਸੌਂਪੀ ਹੈ।ਰਿਪੋਰਟ ’ਚ ਦੱਸਿਆ ਗਿਆ ਕਿ ਇਕ ਕੈਦੀ ਨੇ ਜੇਲ ਪ੍ਰਸ਼ਾਸਨ ਨੂੰ ਮਨੀ ਟਰਾਂਸਫਰ ਦਾ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਭਰਾ ਨੇ ਜੇਲ੍ਹ ’ਚ ਵਿਵਸਥਿਤ ਰੂਪ ’ਚ 1,40,000 ਰੁਪਏ ਦੇ ਟਰਾਂਸਫਰ ਦਾ ਸਬੂਤ ਦਿੱਤਾ।


author

Vandana

Content Editor

Related News