ਕੋਰੋਨਾ : ਵਿਸ਼ਵ ''ਚ ਤਿੰਨ ਮਹੀਨਿਆਂ ਦੇ ਟੁੱਟੇ ਰਿਕਾਰਡ, 12 ਦਿਨਾਂ ਵਿਚ ਢਾਈ ਗੁਣਾ ਵਧੇ ਮਾਮਲੇ

Monday, Apr 13, 2020 - 02:15 PM (IST)

ਕੋਰੋਨਾ : ਵਿਸ਼ਵ ''ਚ ਤਿੰਨ ਮਹੀਨਿਆਂ ਦੇ ਟੁੱਟੇ ਰਿਕਾਰਡ, 12 ਦਿਨਾਂ ਵਿਚ ਢਾਈ ਗੁਣਾ ਵਧੇ ਮਾਮਲੇ

ਲੰਡਨ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੋਵਿਡ-19 ਨਾਲ ਹੁਣ ਤੱਕ ਵਿਸ਼ਵ ਵਿਚ 1,14,215 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਸਾਢੇ 18 ਲੱਖ ਲੋਕ ਇਸ ਦੀ ਲਪੇਟ ਵਿਚ ਹਨ। ਯੂਰਪ ਵਿਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 75 ਹਜ਼ਾਰ ਤੋਂ ਪਾਰ ਚਲੇ ਗਈ, ਇਨ੍ਹਾਂ ਵਿਚੋਂ 80 ਫੀਸਦੀ ਮੌਤਾਂ ਸਿਰਫ ਇਟਲੀ, ਸਪੇਨ, ਫਰਾਂਸ ਅਤੇ ਬ੍ਰਿਟੇਨ ਵਿਚ ਹੋਈਆਂ ਹਨ। ਯੂਰਪ ਵਿਚ 9,09,673 ਪੀੜਤਾਂ ਵਿਚੋਂ 75,011 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਇਟਲੀ ਹੈ, ਜਿੱਥੇ ਤਕਰੀਬਨ 20 ਹਜ਼ਾਰ ਲੋਕਾਂ ਨੇ ਦਮ ਤੋੜ ਦਿੱਤਾ ਹੈ। 
ਕੋਰੋਨਾ ਵਾਇਰਸ ਨੇ ਅਪ੍ਰੈਲ ਵਿਚ ਜੋ ਕਹਿਰ ਵਰ੍ਹਾਇਆ ਹੈ, ਉਸ ਨੇ ਪਿਛਲੇ ਤਿੰਨ ਮਹੀਨਿਆਂ ਦੇ ਸਾਰੇ ਅੰਕੜਿਆਂ ਨੂੰ ਪਿੱਛੇ ਕਰ ਦਿੱਤਾ ਹੈ। ਦੁਨੀਆ ਵਿਚ ਯੂਰਪੀ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਪ੍ਰੈਲ ਦੇ 12 ਦਿਨਾਂ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਜਨਵਰੀ-ਮਾਰਚ ਦੇ ਮੁਕਾਬਲੇ ਢਾਈ ਗੁਣਾ ਵੱਧ ਚੁੱਕਾ ਹੈ। ਵਾਇਰਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਦੁੱਗਣੇ ਤੋਂ ਜ਼ਿਆਦਾ ਵਧੀ ਹੈ। 

ਵਰਲਡੋਮੀਟਰ ਦੇ ਅੰਕੜਿਆਂ ਮੁਤਾਬਕ, ਕੋਰੋਨਾ ਨਾਲ ਜਿੰਨੇ ਲੋਕਾਂ ਨੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਜਾਨ ਗੁਆਈ ਸੀ, ਇੰਨੀਆਂ ਮੌਤਾਂ ਅਪ੍ਰੈਲ ਦੇ ਸਿਰਫ 8 ਦਿਨਾਂ ਵਿਚ ਹੀ ਹੋ ਗਈਆਂ ਜਦਕਿ ਮਰੀਜ਼ਾਂ ਦੀ ਗਿਣਤੀ ਵੀ ਅਪ੍ਰੈਲ ਦੇ 10 ਦਿਨਾਂ ਵਿਚ ਦੁੱਗਣੀ ਹੋ ਗਈ ਹੈ।  ਜੋਹਨ ਹਾਪਿੰਕਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਵੱਡੇ ਦੇਸ਼ਾਂ ਵਿਚ ਲਾਕਡਾਊਨ ਅਤੇ ਇਲਾਜ ਦੇ ਪ੍ਰਬੰਧਾਂ ਦੇ ਬਾਵਜੂਦ ਅਪ੍ਰੈਲ ਦੇ ਅਖੀਰ ਤਕ ਕੁੱਲ ਮਰੀਜ਼ਾਂ ਦੀ ਗਿਣਤੀ 30 ਤੋਂ 35 ਲੱਖ ਹੋ ਸਕਦੀ ਹੈ।

ਉਂਝ ਵਿਸ਼ਵ ਭਰ ਵਿਚ ਅਮਰੀਕਾ ਵਿਚ ਪੀੜਤਾਂ ਅਤੇ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਵੱਡੇ ਦੇਸ਼ਾਂ ਵਿਚ ਹੀ ਨਹੀਂ ਸਗੋਂ ਤੁਰਕੀ ਵਿਚ ਵੀ ਇਕ ਮਹੀਨੇ ਦੇ ਅੰਦਰ ਤੇਜ਼ੀ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵਧੀ ਹੈ। ਤੁਰਕੀ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 11 ਮਾਰਚ ਨੂੰ ਸਾਹਮਣੇ ਆਇਆ ਸੀ ਤੇ ਹੁਣ ਲਗਭਗ ਇਕ ਮਹੀਨੇ ਮਗਰੋਂ ਤੁਰਕੀ ਵਿਚ ਕੋਵਿਡ-19 ਵਾਇਰਸ ਦੇ ਕੁੱਲ 56 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਨਾਲ ਹੀ 1,198 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News