ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਅਮਰੀਕੀ ਆਰਥਿਕ ਪੱਖੋਂ ਹੋਏ ਕੰਗਾਲ

Sunday, Oct 25, 2020 - 12:04 AM (IST)

ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਅਮਰੀਕੀ ਆਰਥਿਕ ਪੱਖੋਂ ਹੋਏ ਕੰਗਾਲ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਨੇ ਅਮਰੀਕਾ ਵਿਚ ਹਰ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਵਾਇਰਸ ਕਾਰਨ ਕਈ ਲੋਕਾਂ ਨੇ ਜਿੱਥੇ ਆਪਣੀ ਨੌਕਰੀ ਗੁਆਈ ਹੈ, ਉੱਥੇ ਹੀ, ਬੇਰੁਜ਼ਗਾਰੀ ਦਰ ਵੀ ਵਧੀ ਹੈ। ਇਸ ਮਾਰੂ ਲਾਗ ਦੀ ਬੀਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਵੀ ਲਈ ਹੈ। 

ਕੋਰੋਨਾ ਵਾਇਰਸ ਮਹਾਮਾਰੀ ਨੇ ਬਹੁਤੇ ਲੋਕਾਂ ਦੇ ਕਾਰੋਬਾਰ ਵੀ ਠੱਪ ਕਰ ਦਿੱਤੇ ਹਨ। ਇਨ੍ਹਾਂ ਸਭ ਨੂੰ ਮਿਲਾ ਕੇ ਅਮਰੀਕਾ ਵਾਸੀਆਂ ਦਾ ਆਰਥਿਕ ਪੱਧਰ ਕਾਫੀ ਹੇਠਾਂ ਚਲਿਆ ਗਿਆ ਹੈ।ਇੱਥੋਂ ਤੱਕ ਕਿ ਕਈਆਂ ਦੇ ਬੱਚਤ ਖਾਤੇ ਵੀ ਜ਼ੀਰੋ ਹੋ ਗਏ ਹਨ। ਲੋਕਾਂ ਵਲੋਂ ਕਈ ਸਾਲਾਂ ਤੋਂ ਆਪਣੇ ਮਾੜੇ ਦਿਨਾਂ ਲਈ ਜੋੜੇ ਪੈਸੇ ਵੀ ਖਤਮ ਹੋ ਗਏ ਹਨ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲੀ ਹੈ। 

ਕੋਰੋਨਾ ਵਾਇਰਸ ਮਹਾਮਾਰੀ ਹੁਣ ਅਮਰੀਕਾ ਵਿਚ ਆਪਣੇ ਅੱਠਵੇਂ ਮਹੀਨੇ ਵੱਲ ਵਧ ਰਹੀ ਹੈ। ਲੱਖਾਂ ਅਮਰੀਕੀ ਇਕ ਅਜਿਹੀ ਆਰਥਿਕ ਤਬਾਹੀ ਦਾ ਸਾਹਮਣਾ ਕਰ ਰਹੇ ਹਨ, ਜਿਸ ਦੀ ਉਹ ਯੋਜਨਾ ਨਹੀਂ ਬਣਾ ਸਕਦੇ। ਨੌਰਥ ਵੈਸਟਰਨ ਮਿਚੁਅਲ ਫੰਡ ਦੇ ਸਲਾਹਕਾਰ ਚੈਂਟਲ ਬੋਨੋ ਅਨੁਸਾਰ ਇਕ ਐਮਰਜੈਂਸੀ ਫੰਡ ਇਕ ਐਮਰਜੈਂਸੀ ਲਈ ਹੁੰਦਾ ਹੈ ਪਰ ਇਹ ਆਮ ਤੌਰ 'ਤੇ ਛੇ ਤੋਂ ਵੱਧ ਮਹੀਨਿਆਂ ਦੀ ਅਵਧੀ ਲਈ ਨਹੀਂ ਹੁੰਦਾ। 

ਐਮਰਜੈਂਸੀ ਲਈ ਬੱਚਤ ਕਰਨਾ ਖਾਸ ਤੌਰ 'ਤੇ ਘੱਟ ਆਮਦਨੀ ਵਾਲੇ ਲੋਕਾਂ ਲਈ ਮੁਸ਼ਕਲ ਹੁੰਦਾ ਹੈ। ਇਸ ਗਰਮੀਆਂ ਵਿੱਚ ਬੈਂਕਰੇਟ ਦੇ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 4 ਵਿੱਚੋਂ 1 ਵਿਅਕਤੀ ਕੋਲ ਛੇ ਮਹੀਨਿਆਂ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਬੱਚਤ ਸੀ ਅਤੇ  27% ਕੋਲ ਤਿੰਨ ਮਹੀਨਿਆਂ ਤੋਂ ਘੱਟ ਅਤੇ 21% ਲੋਕਾਂ ਕੋਲ ਕੋਈ  ਬੱਚਤ ਨਹੀਂ ਸੀ।
ਇੱਥੇ ਆਰਥਿਕ ਪੱਖੋਂ ਹੌਲੇ ਹੋ ਚੁੱਕੇ ਲੋਕਾਂ ਦੀਆਂ ਸਾਰੇ ਦੇਸ਼ ਵਿੱਚੋਂ ਕਾਫੀ ਉਦਾਹਰਨਾਂ ਵਿੱਚੋਂ ਇਕ ਐਡਮ ਦੀ ਹੈ ਜਿਸ ਨੇ ਇਸ ਕਾਲ ਦੌਰਾਨ ਆਪਣੇ ਖਾਤੇ ਦੇ ਬੈਲੇਂਸ ਜ਼ੀਰੋ ਤੋਂ ਹੇਠਾਂ ਆਉਂਦੇ ਵੇਖੇ ਹਨ। 2020 ਦੀ ਸ਼ੁਰੂਆਤ ਵਿਚ ਇਸ ਕੋਲ ਚੰਗੀ ਨੌਕਰੀ,ਘਰ ਆਦਿ ਤੋਂ ਇਲਾਵਾ 5000 ਡਾਲਰ ਦੀ ਬਚਤ ਵੀ ਸੀ ਪਰ ਉਸ ਨੇ ਕਦੇ ਉਮੀਦ ਨਹੀਂ ਕੀਤੀ ਕਿ ਇਹ ਸਭ ਇੰਨੀ ਜਲਦੀ ਖਤਮ ਹੋ ਜਾਵੇਗਾ। ਇਸ ਦੇ ਇਲਾਵਾ ਹੋਰ ਵੀ ਕਾਫੀ ਲੋਕ ਹਨ ਜੋ ਇਸ ਮਹਾਮਾਰੀ ਦੌਰਾਨ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਬਿਨਾਂ ਕੰਗਾਲ ਹੋ ਚੁੱਕੇ ਹਨ।
 


author

Sanjeev

Content Editor

Related News