ਅਮਰੀਕਾ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 71 ਹਜ਼ਾਰ ਤੋਂ ਪਾਰ

05/06/2020 8:20:11 AM

ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ (ਕੋਵਿਡ -19) ਕਾਰਨ ਹੁਣ ਤੱਕ 71,031 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 12,03,673 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਇੱਥੇ ਪਿਛਲੇ 24 ਘੰਟਿਆਂ ਦੌਰਾਨ 2,333 ਹੋਰ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਪਿਛਲੇ ਦਿਨਾਂ ਵਿਚ ਮੌਤ ਅੰਕੜਾ ਕੁਝ ਘੱਟ ਹੋਣ ਨਾਲ ਆਸ ਹੋ ਰਹੀ ਸੀ ਕਿ ਕੋਰੋਨਾ ਦਾ ਕਹਿਰ ਹੁਣ ਘੱਟ ਗਿਆ ਹੈ ਪਰ ਇਕ ਵਾਰ ਫਿਰ ਮੌਤ ਅੰਕੜਾ ਵੱਧ ਗਿਆ ਹੈ। 


ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 71,031 ਹੋ ਗਈ ਹੈ। ਉਂਝ ਅਮਰੀਕਾ ਦਾ ਸੂਬਾ ਨਿਊਯਾਰਕ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਰਾਸ਼ਟਰਪਤੀ ਟਰੰਪ ਵਲੋਂ ਲੋਕਾਂ ਨੂੰ ਥੋੜ੍ਹੀ ਢਿੱਲ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਜੇ ਅਸੀਂ ਹੋਰ ਢੰਗ ਨਾਲ ਕੋਰੋਨਾ ਨਾਲ ਨਜਿੱਠਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੁੰਦੀ। ਸ਼ਾਇਦ ਹੁਣ ਤਕ 20 ਲੱਖ ਤੋਂ ਵੱਧ ਲੋਕ ਮਰ ਚੁੱਕੇ ਹੁੰਦੇ ਪਰ ਅਸੀਂ ਕੋਰੋਨਾ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਹਨ ਤੇ ਹੁਣ ਕੰਮ 'ਤੇ ਵਾਪਸ ਆਉਣ ਦਾ ਸਮਾਂ ਆ ਗਿਆ ਹੈ। 

ਲੂਈਸਿਆਨਾ ਵਿਚ 2,042 ਲੋਕਾਂ ਦੀ ਮੌਤ

ਅਮਰੀਕਾ ਦੇ ਲੂਈਸਿਆਨਾ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2,042 ਹੋ ਗਈ ਹੈ। ਮੰਗਲਵਾਰ ਨੂੰ ਲੂਈਸਿਆਨਾ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਸੂਬੇ ਵਿਚ ਕੋਰੋਨਾ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 2,042 ਅਤੇ 323 ਨਵੇਂ ਮਾਮਲੇ ਸਾਹਮਣੇ  ਆਉਣ ਨਾਲ ਪੀੜਤਾਂ ਦੀ ਗਿਣਤੀ 29,996 ਹੋ ਗਈ ਹੈ। ਵਿਸ਼ਵ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 36,59,759 ਹੋ ਗਈ ਹੈ ਜਦਕਿ 2,56,928 ਲੋਕਾਂ ਦੀ ਮੌਤ ਹੋ ਚੁੱਕੀ ਹੈ।


Lalita Mam

Content Editor

Related News