ਫੇਫੜਿਆਂ ਲਈ ਨੁਕਸਾਨ ਦਾ ਕਾਰਨ ਬਣ ਸਕਦੈ ਕੋਰੋਨਾ ਵਾਇਰਸ : ਅਧਿਐਨ
Sunday, Jan 30, 2022 - 02:08 AM (IST)
ਲੰਡਨ-ਸਾਹ ਲੈਣ 'ਚ ਤਕਲੀਫ਼ ਤੋਂ ਪੀੜਤ ਕੋਵਿਡ ਮਰੀਜ਼ਾਂ 'ਚ ਫੇਫੜਿਆਂ ਦੀਆਂ ਅਸਧਾਰਨਤਾਵਾਂ ਪਾਈਆਂ ਗਈਆਂ ਹਨ। ਇਕ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਅਤੇ ਇਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਫੇਫੜਿਆਂ ਲਈ ਅਜਿਹੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਜਿਸ ਦਾ ਪਤਾ ਨਿਯਮਿਤ ਟੈਸਟਾਂ ਤੋਂ ਨਹੀਂ ਚੱਲਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਪਾਬੰਦੀਆਂ ਕਾਰਨ ਪਾਕਿਸਤਾਨੀ ਸ਼ਰਧਾਲੂਆਂ ਦੀ ਭਾਰਤ ਯਾਤਰਾ ’ਚ ਹੋਈ ਦੇਰੀ : ਵੰਕਵਾਨੀ
ਖੋਜਕਰਤਾਵਾਂ ਨੇ ਅਧਿਐਨ 'ਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਹੈ ਜੋ ਸਾਹ ਲੈਣ 'ਚ ਤਕਲੀਫ਼ ਤੋਂ ਪੀੜਤ ਹਨ ਪਰ ਹਸਪਤਾਲ 'ਚ ਦਾਖ਼ਲ ਨਹੀਂ ਹੋਏ ਹਨ। ਸਾਹ ਲੈਣ 'ਚ ਤਕਲੀਫ਼ ਕੋਵਿਡ ਮਰੀਜ਼ਾਂ 'ਚ ਇਕ ਲੱਛਣ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਹੋਰ ਕਾਰਕਾਂ ਨਾਲ ਜੁੜਿਆ ਹੈ ਜਿਵੇਂ ਕਿ ਸਾਹ ਲੈਣ ਸੰਬੰਧੀ ਪੈਟਰਨ 'ਚ ਬਦਲਾਅ, ਥਕਾਵਟ ਜਾਂ ਕੋਈ ਹੋਰ ਕਾਰਨ।
ਇਹ ਵੀ ਪੜ੍ਹੋ : ਪਾਵਰਕਾਮ ਵਲੋਂ ਬਿਜਲੀ ਮੀਟਰਾਂ ਨਾਲ ਛੇੜਛਾੜ ਕਰਨ ਵਾਲਾ ਜੂਨੀਅਰ ਇੰਜੀਨੀਅਰ ਮੁਅੱਤਲ
ਅਧਿਐਨ 'ਚ 36 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ। ਖੋਜ ਟੀਮ ਦੇ ਮੁਖੀ ਖੋਜਕਰਤਾਵਾਂ ਅਤੇ ਆਕਸਫੋਰਡ ਯੂਨੀਵਰਸਿਟੀ 'ਚ ਰੇਡੀਓਲਾਜੀ ਦੇ ਪ੍ਰੋਫ਼ੈਸਰ ਫਰਗਸ ਗਲੀਸਨ ਦੀ ਅਗਵਾਈ 'ਚ ਹੋਏ ਇਸ ਅਧਿਐਨ 'ਚ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਦਾ ਪਤਾ ਰੋਜ਼ਾਨਾ ਟੈਸਟਾਂ ਤੋਂ ਨਹੀਂ ਲਾਇਆ ਜਾ ਸਕਦਾ ।
ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ CM ਖੱਟੜ, ਗੁਰੂਗ੍ਰਾਮ ਦੇ ਦਫ਼ਤਰਾਂ 'ਚ ਕੀਤੀ ਛਾਪੇਮਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।