ਕੋਰੋਨਾ ਵਾਇਰਸ ਕਾਰਨ ਡਰਨ ਦੀ ਨਹੀਂ ਸਗੋਂ ਤਿਆਰੀ ਰੱਖਣ ਦੀ ਜ਼ਰੂਰਤ : ਦੱਖਣੀ ਅਫਰੀਕੀ ਰਾਸ਼ਟਰਪਤੀ

Tuesday, Jun 09, 2020 - 10:58 AM (IST)

ਜੌਹਨਸਬਰਗ- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਦੇ ਨੇੜੇ ਪੁੱਜਣ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਚਿੰਤਾ ਕਰਨ ਦੀ ਥਾਂ ਆਪਣੀ ਤਿਆਰੀ ਪੂਰੀ ਰੱਖਣ ਦੀ ਅਪੀਲ ਕੀਤੀ ਹੈ।

ਰਾਮਫੋਸਾ ਦੀ ਇਹ ਅਪੀਲ ਸੋਮਵਾਰ ਨੂੰ ਆਈ ਜਦ ਮਾਹਰਾਂ ਨੇ ਅਪੀਲ ਕੀਤੀ ਹੈ ਕਿ ਦੇਸ਼ ਵਿਚ ਅਗਲੇ ਹਫਤਿਆਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਕਾਫੀ ਵਾਧਾ ਹੋਣ ਦਾ ਖਦਸ਼ਾ ਹੈ। ਵਿਟਵਾਟਰਸੈਂਡ ਯੂਨੀਵਰਸਿਟੀ ਦੇ ਟੀਕਾ ਵਿਗਿਆਨ ਦੇ ਪ੍ਰੋਫੈਸਰ ਸ਼ਬੀਰ ਮਾਧੀ ਨੇ ਇਸ ਤੋਂ ਪਹਿਲਾਂ ਚਿੰਤਾ ਪ੍ਰਗਟਾਈ ਸੀ ਕਿ ਪੂਰਬੀ ਕੇਪ ਅਤੇ ਗੋਤੇਂਗ ਸੂਬਿਆਂ ਵਿਚ ਵਾਇਰਸ ਦੇ ਵੱਡੇ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਵੇਂ ਕਿ ਪੱਛਮੀ ਕੇਪ ਸੂਬੇ ਵਿਚ ਹੋ ਰਿਹਾ ਹੈ।

ਰਾਮਫੋਸਾ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਨੇ ਗੌਰ ਕੀਤਾ ਹੋਵੇਗਾ ਕਿ ਦੱਖਣੀ ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪ੍ਰਕੋਪ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤਕ ਇਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਮਾਮਲੇ ਪਿਛਲੇ ਦੋ ਹਫਤਿਆਂ ਵਿਚ ਸਾਹਮਣੇ ਆਏ। ਉਨ੍ਹਾਂ ਕਿਹਾ, ਦੁੱਖ ਹੈ ਕਿ ਅਸੀਂ ਇਸ ਵਿਨਾਸ਼ਕਾਰੀ ਬੀਮਾਰੀ ਕਾਰਨ 1000 ਲੋਕਾਂ ਨੂੰ ਗੁਆ ਚੁੱਕੇ ਹਾਂ। ਦੱਖਣੀ ਅਫਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 50,879 ਹੋ ਗਈ ਹੈ। ਇਸ ਲਈ ਜਿੰਨਾ ਹੋ ਸਕੇ ਲੋਕਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ।


Lalita Mam

Content Editor

Related News