ਜਰਮਨੀ ''ਚ ਕੋਰੋਨਾਵਾਇਰਸ ਤੋਂ ਠੀਕ ਹੋਣ ਦੀ ਦਰ 90.2 ਫੀਸਦੀ
Monday, May 25, 2020 - 07:44 PM (IST)

ਬਰਲਿਨ - ਜਰਮਨੀ ਵਿਚ ਪਿਛਲੇ ਇਕ ਦਿਨ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ 289 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 1,78,570 ਹੋ ਗਈ ਹੈ ਜਦਕਿ ਇਨ੍ਹਾਂ ਵਿਚੋਂ 90.27 ਫੀਸਦੀ ਭਾਵ 1,61,200 ਲੋਕ ਠੀਕ ਹੋ ਚੁੱਕੇ ਹਨ। ਮਹਾਮਾਰੀ ਕੰਟਰੋਲ ਅਤੇ ਰੋਕਥਾਮ ਦੀ ਸਰਕਾਰੀ ਏਜੰਸੀ ਰਾਬਟਰ ਕੋਚ ਸੰਸਥਾਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੰਸਥਾਨ ਮੁਤਾਬਕ ਨਵੇਂ ਮਾਮਲੇ ਪਿਛਲੇ ਹਫਤੇ ਉਸਤਨ 561 ਦੈਨਿਤ ਮਾਮਲਿਆਂ ਦੀ ਤੁਲਨਾ ਵਿਚ ਘੱਟ ਹੈ। ਸੰਸਥਾਨ ਮੁਤਾਬਕ ਇਸ ਦੌਰਾਨ 10 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵਧ ਕੇ 8257 ਪਹੁੰਚ ਗਈ ਹੈ। ਪ੍ਰਭਾਵਿਤਾਂ ਦੀ ਤੁਲਨਾ ਵਿਚ ਮੌਤ ਦੀ ਦਰ 4.6 ਫੀਸਦੀ ਹੈ। ਪਿਛਲੇ ਇਕ ਦਿਨ ਵਿਚ 800 ਹੋਰ ਪ੍ਰਭਾਵਿਤਾਂ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ ਅਤੇ ਫਿਲਹਾਲ 17,370 ਲੋਕਾਂ ਦਾ ਵਿਭਿੰਨ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ।