ਕੋਰੋਨਾ ਪੀੜਤ ਗਰਭਵਤੀ ਨਰਸ ਦੀ ਮੌਤ, ਬਚਾਈ ਗਈ ਬੱਚੇ ਦੀ ਜਾਨ

Thursday, Apr 16, 2020 - 11:55 AM (IST)

ਕੋਰੋਨਾ ਪੀੜਤ ਗਰਭਵਤੀ ਨਰਸ ਦੀ ਮੌਤ, ਬਚਾਈ ਗਈ ਬੱਚੇ ਦੀ ਜਾਨ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਲੂਟਨ ਦੇ ਡਨਸਟੇਬਲ ਯੂਨੀਵਰਸਿਟੀ ਹਸਪਤਾਲ ਵਿਖੇ ਪਿਛਲੇ ਪੰਜ ਸਾਲਾਂ ਤੋਂ ਸੇਵਾਵਾਂ ਦਿੰਦੀ ਆ ਰਹੀ 28 ਸਾਲਾ ਗਰਭਵਤੀ ਨਰਸ ਮੈਰੀ ਅਗਿਆਪੌਂਗ ਦੀ ਮੌਤ ਹੋਣ ਦਾ ਸਮਾਚਾਰ ਹੈ। ਡਾਕਟਰਾਂ ਨੇ ਆਪਰੇਸ਼ਨ ਕਰਕੇ ਬੱਚੇ ਨੂੰ ਬਚਾਅ ਲਿਆ ਗਿਆ ਹੈ। 

ਮੈਰੀ ਨੂੰ ਪੀੜਤ ਹੋਣ ਉਪਰੰਤ 7 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਨਵਜੰਮੇ ਬੱਚੇ ਨੇ ਆਪਣੀ ਮਾਂ ਦਾ ਮੂੰਹ ਵੀ ਨਹੀਂ ਦੇਖਿਆ, ਤੇ ਨਾ ਹੀ ਮਾਂ ਨੂੰ ਆਪਣੇ ਪੁੱਤਰ ਦਾ ਮੂੰਹ ਦੇਖਣਾ ਨਸੀਬ ਹੋਇਆ। ਕੁਦਰਤ ਦੇ ਇਸ ਕਹਿਰ ਬਾਰੇ ਸੋਚ ਕੇ ਦੰਦ ਜੁੜ ਜਾਂਦੇ ਹਨ ਕਿ ਇੱਕ ਬੱਚੇ ਦਾ ਆਪਣੀ ਮਾਂ ਬਗੈਰ ਬਚਪਨ ਕੋਰੋਨਾਵਾਇਰਸ ਨੇ ਤਬਾਹ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਵਿਚ ਹਾਲਾਤ ਬਹੁਤ ਖਰਾਬ ਹਨ।
 


author

Lalita Mam

Content Editor

Related News