ਜਰਮਨੀ ''ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਦਾ ਅਸਰ, 24 ਘੰਟਿਆਂ ''ਚ 130 ਮੌਤਾਂ

Wednesday, Apr 01, 2020 - 02:24 PM (IST)

ਜਰਮਨੀ ''ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਦਾ ਅਸਰ, 24 ਘੰਟਿਆਂ ''ਚ 130 ਮੌਤਾਂ

ਬਰਲਿਨ- ਇਸ ਵੇਲੇ ਪੂਰੀ ਯੂਰਪ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕਿਆ ਹੈ। ਯੂਰਪ ਦੇ ਕਈ ਦੇਸ਼ਾਂ ਦੀ ਹਾਲਤ ਕੋਰੋਨਾਵਾਇਰਸ ਕਾਰਨ ਬਹੁਤ ਖਰਾਬ ਹੋ ਗਈ ਹੈ। ਜਰਮਨੀ ਵਿਚ ਵੀ ਕੋਰੋਨਾਵਾਇਰਸ ਦਾ ਅਸਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪੱਤਰਕਾਰ ਏਜੰਸੀ ਰਾਇਟਰ ਮੁਤਾਬਕ ਜਰਮਨੀ ਵਿਚ ਤੇਜ਼ੀ ਨਾਲ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ।

PunjabKesari

ਦੁਨੀਆ ਭਰ ਦੇ ਕੋਰੋਨਾਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਵਰਲਡ-ਓ-ਮੀਟਰ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਜਰਮਨੀ ਵਿਚ 24 ਘੰਟਿਆਂ ਦੌਰਾਨ 4,923 ਮਾਮਲੇ ਸਾਹਮਣੇ ਆਏ ਹਨ ਤੇ ਇਸ ਸਮੇਂ ਦੌਰਾਨ 130 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 71 ਹਜ਼ਾਰ ਹੋ ਗਈ ਹੈ ਤੇ ਦੇਸ਼ ਵਿਚ ਕੁੱਲ 775 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਉਥੇ ਹੀ ਪੱਤਰਕਾਰ ਏਜੰਸੀ ਏ.ਐਫ.ਪੀ. ਦੀ ਟੈਲੀ ਮੁਤਾਬਕ ਪੂਰੇ ਯੂਰਪ ਵਿਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 30,000 ਲੋਕ ਮਾਰੇ ਗਏ ਹਨ।

ਇਟਲੀ ਵਿਚ 12 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ
ਇਟਲੀ ਵਿਚ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਟਲੀ ਵਿਚ ਹੁਣ ਤੱਕ ਇਸ ਬੀਮਾਰੀ ਕਾਰਨ 12 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇਟਲੀ ਵਿਚ ਕੁੱਲ ਇਨਫੈਕਟਡ ਲੋਕਾਂ ਦੀ ਗਿਣਤੀ 1,05,792 ਤੱਕ ਪਹੁੰਚ ਗਈ ਹੈ, ਜੋ ਸੋਮਵਾਰ ਨੂੰ 101,739 ਸੀ।

PunjabKesari

ਸਪੇਨ ਵਿਚ 24 ਘੰਟੇ ਵਿਚ 849 ਮੌਤਾਂ
ਸਪੇਨ ਵਿਚ ਪਿਛਲੇ 24 ਘੰਟੇ ਦੌਰਾਨ 849 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਇਥੇ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 9 ਹਜ਼ਾਰ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ 94 ਹਜ਼ਾਰ ਪਾਰ ਕਰ ਗਈ ਹੈ। 


author

Baljit Singh

Content Editor

Related News