ਕੋਰੋਨਾਵਾਇਰਸ ਨੇ ਅਮਰੀਕਾ ਤੋਂ ਬਾਅਦ ਕੈਨੇਡਾ 'ਚ ਰੱਖਿਆ ਕਦਮ, ਪਹਿਲਾ ਮਾਮਲਾ ਆਇਆ ਸਾਹਮਣੇ

01/26/2020 9:14:31 PM

ਟੋਰਾਂਟੋ - ਕੋਰੋਨਾਵਾਇਰਸ ਕੈਨੇਡਾ ਵਿਚ ਵੀ ਦਸਤਕ ਦੇ ਚੁੱਕਿਆ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਹਡ਼ਕੰਪ ਮਚਾਉਣ ਤੋਂ ਬਾਅਦ ਇਹ ਵਾਇਰਸ ਦੁਨੀਆ ਵੱਲ ਆਪਣੇ ਕਦਮ ਵਧਾ ਰਿਹਾ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਚੀਨ ਤੋਂ ਵਾਪਸ ਆਉਣ ਵਾਲੇ ਇਕ ਸ਼ਖਸ ਵਿਚ ਇਸ ਵਾਇਰਸ ਦਾ ਪਤਾ ਲੱਗਾ ਹੈ। ਇਥੋਂ ਦੀ ਪਬਲਿਕ ਹੈਲਥ ਏਜੰਸੀ ਦੇ ਪ੍ਰਮੁੱਖ ਐਲੀਨ ਡੀ ਵਿਲਾ ਨੇ ਟੋਰਾਂਟੋ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸਾਡੇ ਕੋਲ ਕੋਰੋਨਾਵਾਇਰਸ ਦੀ ਪੁਸ਼ਟੀ ਦਾ ਇਹ ਪਹਿਲਾ ਮਾਮਲਾ ਹੈ।

22 ਜਨਵਰੀ ਨੂੰ ਚੀਨ ਤੋਂ ਇਕ ਸ਼ਖਸ ਕੈਨੇਡਾ ਵਾਪਸ ਆਇਆ ਸੀ। ਇਸ ਵਿਅਕਤੀ ਵਿਚ ਲੱਛਣ ਮਿਲਣ 'ਤੇ ਉਸ ਨੂੰ ਹਸਪਤਾਲ ਵਿਚ ਇਕੱਲਾ ਰੱਖਿਆ ਗਿਆ ਹੈ। ਉਸ ਦੇ ਨਮੂਨਿਆਂ (ਬਲੱਡ ਸੈਂਪਲਾਂ) ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਡਾਕਟਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਉਕਤ ਵਿਅਕਤੀ ਚੀਨੀ ਕੋਰੋਨਾਵਾਇਰਸ ਨਾਲ ਪੀਡ਼ਤ ਹੈ।

ਦੱਸ ਦਈਏ ਕਿ ਅਮਰੀਕਾ ਦੇ ਵਾਸ਼ਿੰਗਟਨ ਵਿਚ ਇਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਹੈ। ਹੋਰ ਸ਼ੱਕੀ ਮਾਮਲਿਆਂ ਦਾ ਪ੍ਰੀਖਣ ਕੈਲੀਫੋਰਨੀਆ ਅਤੇ ਟੈੱਕਸਾਸ ਵਿਚ ਕੀਤਾ ਜਾ ਰਿਹਾ ਹੈ। ਐਟਲਾਂਟਿਕ ਦੇ ਪਾਰ, ਬਿ੍ਰਟਿਸ਼ ਅਧਿਕਾਰੀਆਂ ਨੇ 14 ਲੋਕਾਂ ਦਾ ਪ੍ਰੀਖਣ ਕੀਤਾ ਹੈ ਪਰ ਅਜੇ ਤੱਕ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਕੋਰੋਨਾਵਾਇਰਸ ਨੇ ਯੂਰਪ ਵਿਚ ਵੀ ਦਸਤਕ ਦੇ ਦਿੱਤੀ ਹੈ। ਫਰਾਂਸ ਵਿਚ ਕੋਰੋਨਾਵਾਇਰਸ ਨਾਲ ਪੀਡ਼ਤ 3 ਲੋਕਾਂ ਦੀ ਪੁਸ਼ਟੀ ਹੋਈ ਹੈ। ਫਰਾਂਸ ਦੀ ਸਿਹਤ ਮੰਤਰੀ ਐਗਨੇਸ ਬੁਜ਼ਿਨ ਨੇ ਦੱਸਿਆ ਕਿ ਪਹਿਲਾ ਮਾਮਲਾ ਸਾਊਥਵੈਸਟਰਨ ਸਿਟੀ ਵਿਚ ਪਾਇਆ ਗਿਆ ਹੈ। ਦੂਜਾ ਮਾਮਲਾ ਪੈਰਿਸ ਵਿਚ ਮਿਲਿਆ ਹੈ। ਕੋਰੋਨਾਵਾਇਰਸ ਨਾਲ ਪੀਡ਼ਤ ਸ਼ਖਸ ਪੀਡ਼ਤਾਂ ਦਾ ਇਕ ਰਿਸ਼ਤੇਦਾਰ ਹੈ।


Khushdeep Jassi

Content Editor

Related News