ਮੈਕਸੀਕੋ ''ਚ ਇਕ ਦਿਨ ਵਿਚ ਕੋਰੋਨਾ ਦੇ 7600 ਤੋਂ ਵੱਧ ਮਾਮਲੇ ਦਰਜ
Sunday, Jul 19, 2020 - 09:43 AM (IST)
ਮੈਕਸੀਕੋ ਸਿਟੀ- ਮੈਕਸੀਕੋ ਵਿਚ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ, ਜਿਸ ਨਾਲ ਅਰਥ-ਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀਆਂ ਯੋਜਨਾਵਾਂ ਅੱਧ ਵਿਚ ਲਟਕੀ ਹੋਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਾਇਰਸ ਦੇ 7,615 ਹੋਰ ਮਾਮਲੇ ਸਾਹਮਣੇ ਆਏ ਅਤੇ 578 ਲੋਕਾਂ ਦੀ ਮੌਤ ਹੋਈ।
ਇਸ ਦੇ ਨਾਲ ਹੀ ਮੈਕਸੀਕੋ ਵਿਚ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 38,888 ਹੋ ਗਈ ਹੈ ਅਤੇ ਵਾਇਰਸ ਦੇ ਹੁਣ ਤੱਕ 3,38,913 ਮਾਮਲੇ ਆ ਚੁੱਕੇ ਹਨ। ਮੈਕਸੀਕੋ ਵਿਚ ਹੁਣ ਤਕ ਬਹੁਤ ਘੱਟ ਗਿਣਤੀ ਵਿਚ ਜਾਂਚ ਕੀਤੀ ਗਈ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਵਿਚ ਹੁਣ ਤਕ 8,00,000 ਤੋਂ ਵਧੇਰੇ ਨਮੂਨਿਆਂ ਦੀ ਜਾਂਚ ਹੋਈ ਹੈ। ਮੈਕਸੀਕੋ ਵਿਚ ਜੂਨ ਵਿਚ ਅਰਥ ਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਕਈ ਸੂਬਿਆਂ ਕਈ ਸੂਬਿਆਂ ਨੇ ਆਪਣੇ ਕਦਮ ਪਿੱਛੇ ਖਿੱਚ ਲਏ ਹਨ। ਸਮੁੰਦਰੀ ਤਟਾਂ ਅਤੇ ਹੋਟਲਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ।