'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'
Saturday, Jan 02, 2021 - 07:00 PM (IST)
ਜੇਨੇਵਾ-ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਸਭ ਤੋਂ ਭਿਆਨਕ ਨਹੀਂ ਹੈ ਅਤੇ ਇਸ ਤੋਂ ਵੀ ਖਤਰਨਾਕ ਵਾਇਰਸ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਸਕਦਾ ਹੈ। ਡਬਲਿਊ.ਐੱਚ.ਓ.ਦੇ ਐਮਰਜੈਂਸੀ ਪ੍ਰੋਗਰਾਮ ਹੈੱਡ ਡਾ. ਮਾਇਕ ਰਾਈਨ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਨੇ ਦੁਨੀਆ ਨੂੰ ਨੀਂਦ ਤੋਂ ਜਾਗਣ ਦਾ ਕੰਮ ਕੀਤਾ ਹੈ। ਦਰਅਸਲ, ਕੋਰੋਨਾ ਵਾਇਰਸ ਨੇ ਸਮੁੱਚੀ ਦੁਨੀਆ ’ਚ 18 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਇਸ ਤੋਂ ਪਹਿਲਾਂ ਸਪੈਨਿਸ਼ ਫਲੂ ਨੂੰ ਭਿਆਨਕ ਗਲੋਬਲੀ ਮਹਾਮਾਰੀ ਮੰਨਿਆ ਜਾਂਦਾ ਸੀ ਜਿਸ ’ਚ ਇਕ ਸਾਲ ਦੇ ਅੰਦਰ 5 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef
ਡਾ. ਰਾਇਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਮਹਾਮਾਰੀ ਬਹੁਤ ਗੰਭੀਰ ਰਹੀ ਅਤੇ ਧਰਤੀ ਦੇ ਹਰ ਕੋਨੇ ਤੇ ਇਸ ਦਾ ਅਸਰ ਰਿਹਾ ਪਰ ਜ਼ਰੂਰੀ ਨਹੀਂ ਹੈ ਕਿ ਇਹ ਸਭ ਤੋਂ ਵੱਡੀ ਰਹੀ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਗਣ ਦਾ ਸਮਾਂ ਹੈ। ਅਸੀਂ ਸਿੱਖ ਰਹੇ ਹਾਂ ਹੁਣ ਕਿ ਕਿਵੇਂ ਵਿਗਿਆਨ, ਲਾਜਿਸਟਿਕਸ, ਟ੍ਰੇਨਿੰਗ ਅਤੇ ਪ੍ਰਸ਼ਾਸਨ ’ਚ ਬਿਹਤਰੀ ਕੀਤੀ ਜਾ ਸਕਦੀ ਹੈ, ਕਿਵੇਂ ਸੰਚਾਰ ਬਿਹਤਰ ਕੀਤਾ ਜਾ ਸਕਦਾ ਹੈ ਪਰ ਸਾਡਾ ਗ੍ਰਹਿ ਨਾਜ਼ੁਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਜਟਿਲ ਗਲੋਬਲੀ ਸਮਾਜ ’ਚ ਰਹਿੰਦੇ ਹਾਂ ਅਤੇ ਖਤਰੇ ਜਾਰੀ ਰਹਿਣਗੇ। ਸਾਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਕਿ ਮਿਲ ਕੇ ਕੰਮ ਕਿਵੇਂ ਕਰਨਾ ਹੈ। ਅਸੀਂ ਬਿਹਤਰ ਕੰਮ ਕਰ ਕੇ ਉਨ੍ਹਾਂ ਨੂੰ ਸਨਮਾਨ ਦੇਣਾ ਚਾਹੀਦਾ ਜਿਨ੍ਹਾਂ ਨੂੰ ਅਸੀਂ ਗੁਆ ਦਿੱਤਾ।
ਇਹ ਵੀ ਪੜ੍ਹੋ -ਪਾਕਿ ਹਾਈ ਕਮਿਸ਼ਨ ਦੇ ਖਾਤਿਆਂ 'ਚੋਂ 450 ਕਰੋੜ ਵਸੂਲੋ ਜੁਰਮਾਨਾ : ਬ੍ਰਿਟੇਨ ਹਾਈ ਕੋਰਟ
ਭਲੇ ਹੀ ਅਮਰੀਕਾ ਅਤੇ ਯੂਰਪ ’ਚ ਵੈਕਸੀਨ ਆ ਗਈ ਹੈ ਪਰ ਰਾਇਨ ਨੇ ਇਹ ਵੀ ਕਿਹਾ ਕਿ ਵਾਇਰਸ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਰਹਿਣ ਦੀ ਸੰਭਾਵਨਾ ਵਧੇਰੇ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਖਤਰਨਾਕ ਵਾਇਰਸ ਹੋਵੇਗਾ ਪਰ ਇਸ ਨਾਲ ਖਤਰਾ ਘੱਟ ਹੁੰਦਾ ਜਾਵੇਗਾ। ਇਹ ਦੇਖਣਾ ਹੋਵੇਗਾ ਕਿ ਵੈਕਸੀਨ ਦੇ ਇਸਤੇਮਾਲ ਨਾਲ ਇਸ ਨੂੰ ਕਿਸ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ। ਭਲੇ ਹੀ ਵੈਕਸੀਨ ਬਹੁਤ ਅਸਰਦਾਰ ਹੋਵੇ, ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਇਹ ਪੂਰੀ ਤਰ੍ਹਾਂ ਵਾਇਰਸ ਜਾਂ ਇਸ ਨਾਲ ਹੋਣ ਵਾਲੀ ਬੀਮਾਰੀ ਨੂੰ ਖਤਮ ਕਰ ਹੀ ਦੇਵੇਗੀ। ਇਸ ਲਈ ਪਹਿਲਾਂ ਅਜਿਹੇ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਦਾ ਖਤਰਾ ਜ਼ਿਆਦਾ ਹੈ।
ਇਹ ਵੀ ਪੜ੍ਹੋ -ਨਵੇਂ ਸਾਲ ’ਚ ਦੁਨੀਆ ਨੂੰ ਕੋਰੋਨਾ ਲਾਗ ਦੀ ਬੀਮਾਰੀ ਤੋਂ ਮੁਕਤੀ ਮਿਲਣ ਦੀ ਉਮੀਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।