ਬਿ੍ਰਟੇਨ 'ਚ 55000 ਹਜ਼ਾਰ ਲੋਕ ਹੋ ਸਕਦੇ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ

Wednesday, Mar 18, 2020 - 04:05 AM (IST)

ਬਿ੍ਰਟੇਨ 'ਚ 55000 ਹਜ਼ਾਰ ਲੋਕ ਹੋ ਸਕਦੇ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ

ਲੰਡਨ - ਬਿ੍ਰਟਿਸ਼ ਸਰਕਾਰ ਦੇ ਮੁਖ ਸਾਇੰਸਦਾਨ ਸਲਾਹਕਾਰ ਨੇ ਮੰਗਲਵਾਰ ਨੂੰ ਆਖਿਆ ਕਿ ਪ੍ਰਤੀ 1000 ਮਾਮਲਿਆਂ ਵਿਚ ਇਕ ਮਰੀਜ਼ ਦੀ ਮੌਤ ਦੀ ਅਨੁਮਾਨਤ ਦਰ ਦੇ ਆਧਾਰ 'ਤੇ ਅੰਦਾਜ਼ਾ ਲਗਾਉਣਾ ਤਰਕਸ਼ੀਲ ਹੈ ਕਿ 55000 ਲੋਕ ਕੋਵਿਡ-19 ਤੋਂ ਪ੍ਰਭਾਵਿਤ ਹੋਣ। ਸੰਸਦੀ ਸਿਹਤ ਕਮੇਟੀ ਦੀ ਬੈਠਕ ਵਿਚ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਅਨੁਪਾਤ ਦੇ ਆਧਾਰ 'ਤੇ ਸੰਭਾਵਿਤ 55000 ਮਾਮਲੇ ਹੋ ਸਕਦੇ ਹਨ ਤਾਂ ਮੁਖ ਸਾਇੰਸਦਾਨ ਸਲਾਹਕਾਰ ਪੈਟ੍ਰਿਕ ਵਾਲੇਂਸ ਨੇ ਆਖਿਆ ਕਿ ਕਰੀਬ-ਕਰੀਬ ਇੰਨਾ ਹੋਣਾ ਤਰਕਸ਼ੀਲ ਅਨੁਮਾਨ ਹੈ। ਉਨ੍ਹਾਂ ਆਖਿਆ ਕਿ ਪਰ ਇਸ ਮਾਡਲ ਨੂੰ ਜ਼ਿਆਦਾ ਸਟੀਕ ਨਹੀਂ ਮੰਨਿਆ ਜਾ ਸਕਦਾ।

PunjabKesari

ਉਥੇ ਦੂਜੇ ਪਾਸੇ ਬਿ੍ਰਟੇਨ ਦੀ ਸੰਸਦ ਦੇ ਸਦਨ ਨੂੰ ਕੋਰੋਨਾਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਸੋਮਵਾਰ (16 ਮਾਰਚ) ਤੋਂ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਬੰਦ ਅਗਲੇ ਆਦੇਸ਼ ਤੱਕ ਜਾਰੀ ਰਹੇਗਾ। ਬਿ੍ਰਟੇਨ ਦੀ ਸੰਸਦ ਦੀ ਕਾਰਵਾਈ ਨੂੰ ਦੇਖਣ ਲਈ ਇਥੇ ਆਉਣ ਵਾਲੇ ਹਜ਼ਾਰਾਂ ਦਰਸ਼ਕਾਂ ਅਤੇ ਵਿਦੇਸ਼ੀ ਸੈਲਾਨੀ ਇਸ ਤੋਂ ਵਾਂਝੇ ਰਹਿਣਗੇ। ਲੰਡਨ ਵਿਚ ਯੂਨੇਸਕੋ ਦੀ ਵਿਸ਼ਵ ਵਿਰਾਸਤ ਦੇ ਇਕ ਅਧਿਕਾਰੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਚੁੱਕੇ ਗਏ ਕਦਮਾਂ ਨਾਲ ਸੰਸਦ ਦੇ ਸੰਵਿਧਾਵਨਕ ਕਰੱਤਵਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ। ਸੰਸਦ ਦੇ ਸੰਚਾਲਨ ਨੂੰ ਸੁਰੱਖਿਅਤ ਕਰਨ ਲਈ ਪ੍ਰਵਾਸੀ ਯਾਤਰਾ 'ਤੇ ਪਾਬੰਦੀ ਵੀ ਲਗਾਈ ਗਈ ਹੈ।


author

Khushdeep Jassi

Content Editor

Related News