ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਕੁਝ ਲੋਕਾਂ ''ਚ ਹੋਈ ਬੋਲ਼ੇਪਨ ਦੀ ਸਮੱਸਿਆ : ਵਿਗਿਆਨੀ

10/14/2020 6:30:06 PM

ਲੰਡਨ (ਭਾਸ਼ਾ): ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਕੁਝ ਮਰੀਜ਼ਾਂ ਵਿਚ ਸਥਾਈ ਰੂਪ ਨਾਲ ਅਚਾਨਕ ਬੋਲ਼ੇਪਨ ਦੀ ਸਮੱਸਿਆ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ। ਬ੍ਰਿਟੇਨ ਵਿਚ ਇਸ ਸੰਬੰਧ ਵਿਚ ਕੀਤੇ ਗਏ ਇਕ ਅਧਿਐਨ ਵਿਚ ਇਹ ਦੱਸਿਆ ਗਿਆ ਹੈ। ਉਂਝ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਬੋਲ਼ੇ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਬ੍ਰਿਟੇਨ ਵਿਚ ਯੂਨੀਵਰਸਿਟੀ ਕਾਲਜ ਲੰਡਨ ਦੇ ਮਾਹਰਾਂ ਸਮੇਤ ਵਿਗਿਆਨੀਆਂ ਦੇ ਮੁਤਾਬਕ, ਇਸ ਇਨਫੈਕਸ਼ਨ ਦੇ ਕਾਰਨ ਬੋਲ਼ੇਪਨ ਦੀ ਸਮੱਸਿਆ ਪੈਦਾ ਹੋਣ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਕਿਉਂਕਿ ਸਟੇਰਾਇਡ ਦੇ ਜ਼ਰੀਏ ਸਹੀ ਇਲਾਜ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- 'ਵਿਵਿਡ ਸਿਡਨੀ 2021' ਲਈ ਤਾਰੀਖ਼ਾਂ ਦਾ ਐਲਾਨ

ਉਹਨਾਂ ਨੇ ਕਿਹਾ ਕਿ ਇਸ਼ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਫਲੂ ਜਿਹੇ ਵਾਇਰਸ ਇਨਫੈਕਸ਼ਨ ਦੇ ਵੀ ਇਸੇ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ। 'ਬੀ.ਐੱਮ.ਜੇ. ਕੇਸ ਰਿਪੋਰਟ' ਪੱਤਰਿਕਾ ਵਿਚ ਪ੍ਰਕਾਸ਼ਿਤ ਖੋਜ ਵਿਚ 45 ਸਾਲਾ ਇਕ ਅਜਿਹੇ ਵਿਅਕਤੀ ਦਾ ਜ਼ਿਕਰ ਆਇਆ ਹੈ ਜੋ ਅਸਥਮਾ ਦਾ ਮਰੀਜ਼ ਹੈ। ਕੋਰੋਨਾਵਾਇਰਸ ਨਾਲ ਗੰਭੀਰ ਰੂਪ ਨਾਲ ਪੀੜਤ ਹੋਣ ਦੇ ਬਾਅਦ ਅਚਾਨਕ ਉਸ ਦੀ ਸੁਣਨ ਸਮਰੱਥਾ ਖਤਮ ਹੋ ਗਈ। ਇਸ ਵਿਅਕਤੀ ਨੂੰ ਇਨਫੈਕਸ਼ਨ ਤੋਂ ਪਹਿਲਾਂ ਸੁਣਨ ਸੰਬੰਧੀ ਕੋਈ ਸਮੱਸਿਆ ਨਹੀਂ ਸੀ। ਵਿਅਕਤੀ ਨੂੰ ਸਟੇਰਾਇਡ ਦੀਆਂ ਗੋਲੀਆਂ ਅਤੇ ਟੀਕੇ ਲਗਾਏ ਗਏ, ਜਿਸ ਦੇ ਬਾਅਦ ਉਸ ਦੀ ਸੁਣਨ ਸਮਰੱਥਾ ਅੰਸ਼ਕ ਰੂਪ ਨਾਲ ਪਰਤ ਆਈ। ਖੋਜ ਕਰਤਾਵਾਂ ਨੇ ਇਕ ਅਧਿਐਨ ਵਿਚ ਕਿਹਾ,''ਵੱਡੀ ਗਿਣਤੀ ਵਿਚ ਲੋਕਾਂ ਦੇ ਸੰਕ੍ਰਮਿਤ ਹੋਣ ਦੇ ਕਾਰਨ ਬੋਲ਼ੇਪਨ ਦੀ ਸਮੱਸਿਆ ਨੂੰ ਲੈ ਕੇ ਹੋਰ ਖੋਜ ਕਰਨ ਦੀ ਲੋੜ ਹੈ ਤਾਂ ਜੋ ਇਸ ਸਮੱਸਿਆ ਦਾ ਪਤਾ ਲਗਾ ਕੇ ਉਸ ਦਾ ਇਲਾਜ ਕੀਤਾ ਜਾ ਸਕੇ।''


Vandana

Content Editor

Related News