ਕੋਰੋਨਾ ਨਾਲ ਜੂਝ ਰਹੇ ਫਰਾਂਸ ਨੂੰ ਮਿਲੀ ਵੱਡੀ ਰਾਹਤ

03/18/2020 3:33:13 PM

ਪੈਰਿਸ— ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਦੇ ਹੁਕਮ ਤਹਿਤ ਪੂਰਾ ਦੇਸ਼ ਲਾਕਡਾਊਨ ਕਰ ਦਿੱਤਾ ਗਿਆ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਹੈ। ਅਜਿਹੇ 'ਚ ਹਰ ਕੰਮਕਾਜੀ ਵਿਅਕਤੀ ਨੂੰ ਘਰ, ਬਿਜਲੀ ਦੇ ਬਿੱਲ ਤੇ ਹੋਰ ਟੈਕਸ ਦੇਣ ਦੀ ਚਿੰਤਾ ਸਤਾ ਰਹੀ ਹੈ। ਇਸ ਦੌਰਾਨ ਇੱਥੋਂ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਕਿ ਲੋਕਾਂ ਕੋਲੋਂ ਕਿਰਾਏ, ਟੈਕਸ ਤੇ ਘਰਾਂ ਦੇ ਬਿੱਲ ਨਹੀਂ ਲਏ ਜਾਣਗੇ।
ਲੋਕਾਂ ਨੂੰ ਆਨਲਾਈਨ ਇਕ ਫਾਰਮ ਡਾਊਨਲੋਡ ਕਰਨਾ ਪਵੇਗਾ ਅਤੇ ਦੱਸਣਾ ਪਵੇਗਾ ਕਿ ਉਹ ਘਰੋਂ ਬਾਹਰ ਕਿਉਂ ਨਿਕਲੇ ਸਨ। ਜੇਕਰ ਕੋਈ ਵਿਅਕਤੀ ਕੁੱਤੇ ਨੂੰ ਘੁੰਮਾਉਣ ਬਾਹਰ ਲੈ ਜਾਂਦਾ ਹੋਇਆ ਜਾਂਕੁੱਝ ਖਰੀਦਣ ਲਈ ਬਾਹਰ ਜਾਂਦਾ ਫੜਿਆ ਗਿਆ ਤਾਂ ਉਸ ਨੂੰ 38 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ।
ਦੇਸ਼ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਨੇ ਵੀ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਰਾਂਸ 'ਚ ਕੱਲ ਤੋਂ ਲਾਕ ਡਾਊਨ ਕਰ ਦਿੱਤਾ ਜਾਵੇਗਾ ਜੋ ਕਿ ਦੋ ਹਫਤਿਆਂ ਤਕ ਚੱਲੇਗਾ। ਜ਼ਿਕਰਯੋਗ ਹੈ ਕਿ ਫਰਾਂਸ ਨੇ ਆਪਣੇ ਦੇਸ਼ ਨਾਲ ਲੱਗਣ ਵਾਲੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਂਝ ਫਰਾਂਸ ਦੇ ਰਹਿਣ ਵਾਲੇ ਲੋਕ ਵਾਪਸ ਆਪਣੇ ਦੇਸ਼ ਪਰਤ ਸਕਣਗੇ। ਮੈਕਰੋਨ ਨੇ ਕਿਹਾ ਕਿ ਲੋਕਾਂ ਨੂੰ ਹੁਣ ਗੈਸ, ਬਿਜਲੀ, ਕਿਰਾਏ ਆਦਿ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਫਰਾਂਸ 'ਚ ਕੋਰੋਨਾ ਕਾਰਨ ਲਗਭਗ 127 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਥੇ 5400 ਤੋਂ ਵਧੇਰੇ ਲੋਕ ਇਨਫੈਕਟਡ ਪਾਏ ਗਏ ਹਨ।


Related News