''ਭਾਰਤ ਦੀ ਅਰਥਵਿਸਸਥਾ ਨੂੰ 20 ਸਾਲ ਪਿੱਛੇ ਧੱਕ ਸਕਦੀ ਹੈ ਕੋਰੋਨਾ ਮਹਾਮਾਰੀ''
Sunday, Apr 25, 2021 - 12:43 AM (IST)
ਨਵੀਂ ਦਿੱਲੀ/ਬੀਜਿੰਗ-ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਸਥਿਤੀ ਨੂੰ ਕਾਫੀ ਘਾਤਕ ਬਣਾ ਦਿੱਤਾ ਹੈ। ਇਸ 'ਤੇ ਦੁਨੀਆ ਭਰ 'ਚ ਚਰਚਾ ਹੋ ਰਹੀ ਹੈ, ਚੀਨ ਵੀ ਇਸ ਤੋਂ ਵਾਂਝਾ ਨਹੀਂ ਹੈ। ਭਾਰਤ ਦੇ ਰੋਜ਼ਾਨਾ ਕੋਵਿਡ-19 ਮਾਮਲਿਆਂ 'ਤੇ ਨਜ਼ਰ ਰੱਖ ਰਹੇ ਚੀਨ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤ ਨੂੰ ਰਾਜਨੀਤਿਕ ਪੱਖਪਾਤ ਨੂੰ ਇਕ ਪਾਸੜ ਰੱਖ ਕੇ ਚੀਨ ਤੋਂ ਸਿਖਣ ਚਾਹੀਦਾ ਹੈ। ਉਸ ਨੂੰ ਟੈਸਟਿੰਗ ਦੀ ਸਮਰਥਾ 'ਚ ਸੁਧਾਰ ਕਰਨਾ ਚਾਹੀਦਾ ਅਤੇ ਅਸਥਾਈ ਹਸਪਤਾਲਾਂ ਦਾ ਨਿਰਮਾਣ ਕਰਨਾ ਚਾਹੀਦਾ। ਇਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਹਫਤਿਆਂ 'ਚ ਨਵੇਂ ਮਾਮਲੇ 5 ਲੱਖ ਤੱਖ ਹੋ ਸਕਦੇ ਹਨ।
ਇਹ ਵੀ ਪੜ੍ਹੋ-ਕੋਰੋਨਾ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ, ਇਨ੍ਹਾਂ ਲੋਕਾਂ ਨੂੰ ਹੈ ਮੌਤ ਦਾ 60 ਫੀਸਦੀ ਵਧੇਰੇ ਖਤਰਾ
ਚੀਨੀ ਵਿਸ਼ਲੇਸ਼ਕਾਂ ਨੇ ਕਿਹਾ ਕਿ ਨਵੀਂ ਲਹਿਰ ਨੂੰ ਕੰਟਰੋਲ ਕਰਨ ਲਈ ਭਾਰਤ ਨੂੰ ਘੋਟ-ਘੱਟ ਇਕ ਮਹੀਨੇ ਤੱਕ ਆਸ਼ਾਵਾਦੀ ਰਹਿਣਾ ਹੋਵੇਗਾ। ਇਨ੍ਹਾਂ ਦਾ ਕਹਿਣਾ ਹੈ ਕਿ ਅਸਲ ਗਿਣਤੀ ਦਰਜ ਮਾਮਲਿਆਂ ਤੋਂ ਕਾਫੀ ਵਧੇਰੇ ਹੈ ਕਿਉਂਕਿ ਇਸ 'ਚ ਕਈ ਬੇਘਰ ਲੋਕਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਹੈ। ਗਲੋਬਲ ਟਾਈਮਜ਼ ਮੁਤਾਬਕ, ਚੀਨੀ ਵਿਸ਼ਲੇਕਸ਼ ਹੁ ਜਿਯੋਂਗ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਘਾਤਕ ਹੁੰਦੀ ਸਥਿਤੀ ਦਾ ਅਸਰ ਭਾਰਤ ਦੀ ਅਰਥਵਿਵਸਥਾ 'ਤੇ ਵੀ ਪਏਗਾ, ਇਹ ਅਰਥਵਿਵਸਥਾ ਉਨ੍ਹੀਂ ਹੀ ਹੋ ਸਕਦੀ ਹੈ ਜਿਨੀਂ 20 ਸਾਲ ਪਹਿਲਾਂ ਸੀ। ਅਜਿਹਾ ਵੀ ਹੋ ਸਕਦਾ ਹੈ ਕਿ ਇਸ ਨਾਲ ਦੱਖਣੀ ਏਸ਼ੀਆ ਦੀ ਸਥਿਰਤਾ ਪ੍ਰਭਾਵਿਤ ਹੋਵੇ।
ਇਹ ਵੀ ਪੜ੍ਹੋ-ਦੁਨੀਆ ਦੇ ਅਜਿਹੇ 7 ਸ਼ਹਿਰ ; ਜਿਥੇ ਹੁੰਦੀਆਂ ਨੇ ਇਸ਼ਾਰਿਆਂ 'ਚ ਗੱਲਾਂ, ਕਿਤੇ ਨੌਕਰੀ ਤੋਂ ਵੀ ਸੌਖੀ ਮਿਲਦੀ ਹੈ Girlfriend
ਚੀਨੀ ਕੰਪਨੀਆਂ ਕਰ ਸਕਦੀਆਂ ਹਨ ਮਦਦ
ਜਿਯੋਂਗ ਬੀਤੇ ਸਾਲ ਤੋਂ ਹੀ ਭਾਰਤ ਦੀ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ। ਦੋ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀਨ ਨੇ ਵੀ ਭਾਰਤ ਨੂੰ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਚੀਨ ਦੀਆਂ ਕੰਪਨੀਆਂ ਵੀ ਮੁਦਦ ਕਰ ਸਕਦੀਆਂ ਹਨ। ਪੇਕਿੰਗ ਯੂਨੀਵਰਸਿਟੀ ਦੇ ਨਾਂਗ ਗੁਆਂਗਫੂ ਨੇ ਕਿਹਾ ਕਿ ਭਾਰਤ ਨੂੰ ਟੈਸਟਿੰਗ ਸਮਰਥਾ 'ਚ ਸੁਧਾਰ ਕਰਨ ਦੀ ਲੋੜ ਹੈ ਤਾਂ ਕਿ ਸਾਰੇ ਮਰੀਜ਼ਾਂ ਦਾ ਪਤਾ ਚੱਲ ਸਕੇ। ਲੋਕਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਕੁਆਰੰਟਾਈਨ ਕਰਨ ਲਈ ਅਸਥਾਈ ਹਸਪਤਾਲ ਬਣਾਉਣੇ ਚਾਹੀਦੇ ਹਨ। ਇਸ ਨਾਲ ਇਨਫੈਕਸ਼ਨ ਦੇ ਸਰੋਤ ਨੂੰ ਕੰਟਰੋਲ ਕੀਤਾ ਜਾ ਸਕੇਗਾ ਅਤੇ ਵਾਇਰਸ ਦੀ ਚੇਨ ਟੁੱਟੇਗੀ।
ਇਹ ਵੀ ਪੜ੍ਹੋ-ਸਵਿਟਜ਼ਰਲੈਂਡ 'ਚ ਮਿਲਿਆ ਭਾਰਤੀ ਕੋਵਿਡ-19 ਵੈਰੀਐਂਟ ਦਾ ਪਹਿਲਾਂ ਮਾਮਲਾ, ਵਧਾਈ ਗਈ ਸਖਤੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।