ਕੋਰੋਨਾ ਵਾਇਰਸ ਕਾਰਨ ECB ਨੇ ਪੇਸ਼ੇਵਰ ਕ੍ਰਿਕਟ 28 ਮਈ ਤਕ ਕੀਤੀ ਮੁਲਤਵੀ
Saturday, Mar 21, 2020 - 01:09 PM (IST)

ਸਪੋਰਟਸ ਡੈਸਕ : ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਕੋਰੋਨਾ ਵਾਇਰਸ (ਕੋਵਿਡ-19) ਕਾਰਨ 28 ਮਈ ਤਕ ਸਾਰੀ ਪੇਸ਼ੇਵਰ ਕ੍ਰਿਕਟ ਮੁਲਤਵੀ ਕਰ ਦਿੱਤੀ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਵੀ ਟਾਲ ਦਿੱਤੀ। ਈ. ਸੀ. ਬੀ. ਨੇ ਫਰਸਟ ਕਲਾਸ ਕਾਊਂਟੀ ਟੀਮਾਂ, ਮੇਰਿਲਬੋਨ ਕ੍ਰਿਕਟ ਕਲੱਬ ਅਤੇ ਪੇਸ਼ੇਵਰ ਕ੍ਰਿਕਟਰ ਸੰਘ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ। ਈ. ਸੀ. ਬੀ. ਨੇ ਮੀਡੀਆ ਬਿਆਨ 'ਚ ਕਿਹਾ, ''ਸੈਂਸ਼ਨ ਦੀ ਸ਼ੁਰੂਆਤ 7 ਹਫ਼ਤਿਆਂ ਬਾਅਦ ਕਰਨਾ ਹੀ ਠੀਕ ਰਹੇਗਾ। ਬੋਰਡ ਨੇ ਇਹ ਵੀ ਕਿਹਾ ਕਿ ਉਹ ਤਿੰਨ ਨਵੀਆਂ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ, ਜਿਸ 'ਚ ਵੈਸਟਇੰਡੀਜ਼ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼, ਟੀ-20 ਕੱਪ ਅਤੇ ਭਾਰਤ ਖਿਲਾਫ ਮਹਿਲਾ ਟੀਮ ਦੀ ਸੀਰੀਜ਼ ਜੂਨ, ਜੁਲਾਈ ਜਾਂ ਅਗਸਤ 'ਚ ਸ਼ੁਰੂ ਹੋਵੇ।''
ਬਿਆਨ 'ਚ ਕਿਹਾ ਗਿਆ, ''ਸਰਕਾਰ ਨਾਲ ਅਸੀਂ ਲਗਾਤਾਰ ਸੰਪਰਕ ਬਣਾਏ ਰੱਖਾਂਗੇ। ਸੈਂਸ਼ਨ ਦੀ ਸ਼ੁਰੂਆਤ ਨੂੰ ਲੈ ਕੇ ਗੱਲਬਾਤ ਜਾਰੀ ਹੈ। ਮੁਕਾਬਲੇ ਛੋਟੇ ਕੀਤੇ ਜਾ ਸਕਦੇ ਹਨ। ਪਿਛਲੇ ਹਫ਼ਤੇ ਇੰਗਲੈਂਡ ਦਾ ਸ਼੍ਰੀਲੰਕਾ ਦੌਰਾ ਵੀ ਰੱਦ ਕਰ ਦਿੱਤਾ ਗਿਆ ਸੀ। ਬ੍ਰਿਟੇਨ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 4000 ਟੈਸਟ ਪਾਜ਼ੀਟਿਵ ਨਿਕਲੇ ਹੈ ਅਤੇ 177 ਲੋਕ ਮਾਰੇ ਗਏ ਹਨ।''