ਕੋਰੋਨਾ ਸੰਕਟ : UK ''ਚ ਤਾਬੂਤ ਹੋਏ ਖਤਮ, ਇੰਝ ਰੱਖੀਆਂ ਜਾ ਰਹੀਆਂ ਨੇ ਲਾਸ਼ਾਂ

Monday, Apr 13, 2020 - 11:18 AM (IST)

ਕੋਰੋਨਾ ਸੰਕਟ : UK ''ਚ ਤਾਬੂਤ ਹੋਏ ਖਤਮ, ਇੰਝ ਰੱਖੀਆਂ ਜਾ ਰਹੀਆਂ ਨੇ ਲਾਸ਼ਾਂ

ਲੰਡਨ- ਬ੍ਰਿਟੇਨ 'ਚ ਕੋਰੋਨਾ ਵਾਇਰਸ ਕਾਰਨ 10 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇੱਥੇ ਮੌਤਾਂ ਦੀ ਰਫਤਾਰ ਇੰਨੀ ਕੁ ਤੇਜ਼ ਹੈ ਕਿ ਹਸਪਤਾਲਾਂ ਕੋਲ ਲਾਸ਼ਾਂ ਰੱਖਣ ਲਈ ਬਾਡੀ ਬੈਗ ਤਕ ਨਹੀਂ ਬਚੇ ਹਨ। ਉਨ੍ਹਾਂ ਨੂੰ ਬੈੱਡ ਸ਼ੀਟਾਂ ਭਾਵ ਚਾਦਰਾਂ ਵਿਚ ਹੀ ਲਾਸ਼ਾਂ ਲਪੇਟ ਕੇ ਰੱਖਣੀਆਂ ਪੈ ਰਹੀਆਂ ਹਨ। ਇਨ੍ਹਾਂ ਬੈੱਡ ਸ਼ੀਟਾਂ ਅੰਦਰ ਵੀ ਕਿਸੇ ਤਰ੍ਹਾਂ ਦੀ ਪਲਾਸਟਿਕ ਜਾਂ ਹੋਰ ਕੱਪੜੇ ਦੀ ਵਰਤੋਂ ਨਹੀਂ ਹੋ ਰਹੀ। ਸਿਰਫ ਇਕ ਚਾਦਰ ਵਿਚ ਹੀ ਲਾਸ਼ ਨੂੰ ਲਪੇਟ ਕੇ ਰੱਖਿਆ ਜਾ ਰਿਹਾ ਹੈ।

PunjabKesari

ਇਸ ਨਾਲ ਹੋਰ ਲੋਕਾਂ ਵਿਚ ਵਾਇਰਸ ਫੈਲਣ ਦਾ ਖਦਸ਼ਾ ਰਹਿੰਦਾ ਹੈ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਸ ਹਾਲਾਤ ਨੂੰ ਦੇਖਦੇ ਹੋਏ ਅੰਤਿਮ ਸੰਸਕਾਰ ਕਰਨ ਵਾਲੇ ਲੋਕਾਂ ਦੇ ਸੰਕ੍ਰਮਿਤ ਹੋਣ ਦਾ ਖਤਰਾ ਵੱਧ ਰਿਹਾ ਹੈ।

ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਇਹ ਵਾਇਰਸ ਰੈਫਰਿਜਰੇਟਰ ਵਿਚ ਵੀ 3 ਦਿਨ ਤਕ ਕਿਰਿਆਸ਼ੀਲ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਲ ਇਕ-ਦੋ ਹਸਪਤਾਲਾਂ ਦਾ ਨਹੀਂ ਸਗੋਂ ਕਈ ਹਸਪਤਾਲਾਂ ਦਾ ਹੈ, ਜਿਨ੍ਹਾਂ ਕੋਲ ਬਾਡੀ ਬੈਗ ਖਤਮ ਹੋ ਚੁੱਕੇ ਹਨ। ਬ੍ਰਿਟੇਨ ਵਿਚ 85,206 ਲੋਕ ਕੋਰੋਨਾ ਪੀੜਤ ਹਨ ਤੇ ਇਲਾਜ ਦੌਰਾਨ ਸਿਰਫ 344 ਲੋਕ ਹੀ ਵਾਇਰਸ ਦੀ ਲਪੇਟ 'ਚੋਂ ਬਚ ਕੇ ਘਰ ਵਾਪਸ ਜਾ ਸਕੇ ਹਨ, ਜਿਨ੍ਹਾਂ ਵਿਚੋਂ ਇਕ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਹਨ।

ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਤਕਰੀਬਨ ਸਾਢੇ 18 ਲੱਖ ਹੋ ਗਈ ਹੈ ਅਤੇ 1,14,101 ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News