ਕੋਰੋਨਾ ਫੈਲਣ ਦੇ ਡਰੋਂ ਮਾਊਂਟ ਐਵਰੇਸਟ ਦੀ ਚੋਟੀ ’ਤੇ ਵੀ ਸਰਹੱਦੀ ਲਾਈਨ ਖਿੱਚੇਗਾ ਚੀਨ

Tuesday, May 11, 2021 - 09:15 AM (IST)

ਕੋਰੋਨਾ ਫੈਲਣ ਦੇ ਡਰੋਂ ਮਾਊਂਟ ਐਵਰੇਸਟ ਦੀ ਚੋਟੀ ’ਤੇ ਵੀ ਸਰਹੱਦੀ ਲਾਈਨ ਖਿੱਚੇਗਾ ਚੀਨ

ਪੇਈਚਿੰਗ(ਭਾਸ਼ਾ)- ਚੀਨ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੇਸਟ ’ਤੇ ਸਰਹੱਦੀ ਲਾਈਨ ਖਿੱਚੇਗਾ ਤਾਂ ਜੋ ਨੇਪਾਲ ਤੋਂ ਆਉਣ ਵਾਲੇ ਪਰਬਤਾਰੋਹੀਆਂ ਨੂੰ ਆਪਣੇ ਇਲਾਕੇ ’ਚ ਆਉਣ ਤੋਂ ਰੋਕਿਆ ਜਾ ਸਕੇ। ਚੀਨ ਦੇ ਸਰਕਾਰੀ ਮੀਡੀਆ ਨੇ ਇਸ ਕਦਮ ਲਈ ਕੋਰੋਨਾ ਵਾਇਰਸ ਮਹਾਮਾਰੀ ਨੂੰ ਕਾਰਨ ਦੱਸਿਆ ਹੈ।

ਇਹ ਵੀ ਪੜ੍ਹੋ : ਭਾਰਤ ਨੂੰ ਅਮਰੀਕਾ ਤੋਂ ਮਦਦ ਮਿਲਣੀ ਜਾਰੀ, ਅੱਧਾ ਬਿਲੀਅਨ ਡਾਲਰ ਤੱਕ ਪਹੁੰਚੀ ਕੋਵਿਡ-19 ਮਦਦ

ਸਰਕਾਰੀ ਸੰਵਾਦ ਏਜੰਸੀ ਨੇ ਦੱਸਿਆ ਕਿ ਚੀਨ ਵਲੋਂ ਪਰਬਤਾਰੋਹੀਆਂ ਦੇ ਚੋਟੀ 'ਤੇ ਪਹੁੰਚਣ ਤੋਂ ਪਹਿਲਾਂ ਲਾਈਨ ਲਗਾਈ ਜਾਏਗੀ। ਹਾਲਾਂਕਿ, ਅਜੇ ਇਹ ਸਪਸ਼ਟ ਨਹੀਂ ਹੈ ਕਿ ਚੀਨ ਵਲੋਂ ਇਹ ਸਰਹੱਦੀ ਲਾਈਨ ਕਿਹੜੀ ਚੀਜ਼ ਨਾਲ ਬਣਾਈ ਜਾਏਗੀ। ਉੱਤਰ ’ਚ ਚੀਨ ਵਲੋਂ ਚੋਟੀ ਦੀ ਚੜ੍ਹਾਈ ਕਰਨ ਵਾਲੇ ਪਰਬਤਾਰੋਹੀਆਂ ਨੂੰ ਇਸ ਵੰਡ ਲਾਈਨ ਨੂੰ ਪਾਰ ਕਰਨ ਤੋਂ ਰੋਕਿਆ ਜਾਏਗਾ ਤਾਂ ਜੋ ਉਹ ਦੱਖਣ ਵਲੋਂ ਚੜ੍ਹਾਈ ਕਰਨ ਵਾਲੇ ਕਿਸੇ ਵਿਅਕਤੀ ਜਾਂ ਵਸਤੂ ਜਾਂ ਨੇਪਾਲੀ ਦੇ ਸੰਪਰਕ 'ਚ ਨਾ ਆਵੇ।

ਇਹ ਵੀ ਪੜ੍ਹੋ : ਜ਼ਿਆਦਾ ਠੰਡੇ ਵਰਕ ਪਲੇਸ ਨਾਲ ਮੋਟਾਪੇ ਦਾ ਖ਼ਤਰਾ, ਖੋਜਕਾਰਾਂ ਨੇ ਮੁਲਾਜ਼ਮਾਂ ਨੂੰ ਦਿੱਤਾ ਕੰਬਲ ਤੇ ਸ਼ਾਲ ਲੈ ਕੇ ਜਾਣ ਦਾ ਸੁਝਾਅ

ਨੇਪਾਲ ਸਰਕਾਰ ਜਾਂ ਪਰਬਤਾਰੋਹੀ ਅਧਿਕਾਰੀਆਂ ਨੇ ਇਸ ਵੰਡ ਲਾਈਨ ਨੂੰ ਲੈ ਕੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜ਼ਿਕਰਯੋਗ ਹੇ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨੇਪਾਲ ਅਤੇ ਚੀਨ ਨੇ ਮਾਊਂਟ ਐਵਰੈਸਟ ਦੀ ਚੜ੍ਹਾਈ ’ਤੇ ਰੋਕ ਲਗਾ ਦਿੱਤੀ ਸੀ ਪਰ ਇਸ ਸਾਲ ਸੈਲਾਨੀਆਂ ਨੂੰ ਵਧਾਵਾ ਦੇਣ ਲਈ ਨੇਪਾਲ ਨੇ 408 ਵਿਦੇਸ਼ੀਆਂ ਨੂੰ ਮਾਊਂਟ ਐਵਰੈਸਟ ਦੀ ਚੋਟੀ ਫਤਿਹ ਕਰਨ ਦੀ ਇਜਾਜ਼ਤ ਦਿੱਤੀ ਸੀ।

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News