ਸਿਡਨੀ ''ਚ ਤਾਲਾਬੰਦੀ ਦੌਰਾਨ ਵੀ ਕੋਰੋਨਾ ਦਾ ਕਹਿਰ ਜਾਰੀ

Sunday, Aug 08, 2021 - 05:15 PM (IST)

ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਤਾਲਾਬੰਦੀ ਦਾ ਸੱਤਵਾਂ ਹਫ਼ਤਾ ਚੱਲ ਰਿਹਾ ਹੈ ਪਰ ਕੋਰੋਨਾ ਦੀ ਸਥਿਤੀ ਜਿਉਂ ਦੀ ਤਿਉਂ ਲੱਗ ਰਹੀ ਹੈ। ਸਿਡਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 262 ਕੋਰੋਨਾ ਕੇਸ ਆਏ ਹਨ। ਪੱਛਮੀ ਸਿਡਨੀ ਵਿੱਚ ਮਾਮਲਿਆਂ ਵਿੱਚ ਵਾਧੇ ਦੇ ਬਾਅਦ, ਪੇਨਰੀਥ ਕੌਂਸਲ ਖੇਤਰ ਦੇ ਬਾਰਾਂ ਉਪਨਗਰ ਐਤਵਾਰ ਸ਼ਾਮ 5 ਵਜੇ ਤੋਂ ਸਖ਼ਤ ਪਾਬੰਦੀਆਂ ਦੇ ਅਧੀਨ ਹੋਣਗੇ।ਉਪਨਗਰਾਂ ਵਿੱਚ ਕੈਡੇਨਜ਼, ਕਲੇਰਮੌਂਟ ਮੀਡੋਜ਼, ਕੋਲੀਟਨ, ਅਰਸਕਿਨ ਪਾਰਕ, ਕੇਮਪਸ ਕਰੀਕ, ਕਿੰਗਸਵੁੱਡ, ਮਾਉਂਟ ਵਰਨਨ, ਨੌਰਥ ਸੇਂਟ ਮੈਰੀਜ਼, ਆਰਚਾਰਡ ਹਿਲਸ, ਆਕਸਲੇ ਪਾਰਕ, ਸੇਂਟ ਕਲੇਅਰ ਅਤੇ ਸੇਂਟ ਮੈਰੀ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ-  ਘੱਟ ਉਮਰ ਦੇ ਬਾਲਗਾਂ 'ਤੇ ਵੀ 'ਕੋਵਿਡ' ਦਾ ਗੰਭੀਰ ਅਸਰ, ਹੋ ਸਕਦੀ ਹੈ ਮੌਤ

ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਸਿਰਫ ਆਪਣੇ ਘਰਾਂ ਦੇ 5 ਕਿਲੋਮੀਟਰ ਦੇ ਅੰਦਰ ਭੋਜਨ ਜਾਂ ਹੋਰ ਚੀਜ਼ਾਂ ਜਾਂ ਸੇਵਾਵਾਂ ਪ੍ਰਾਪਤ ਕਰਨ ਅਤੇ ਕਸਰਤ ਕਰਨ ਦੀ ਆਗਿਆ ਹੋਵੇਗੀ। ਜਦੋਂ ਉਹ ਆਪਣੇ ਘਰ ਤੋਂ ਬਾਹਰ ਜਾਣਗੇ ਉਦੋਂ ਮਾਸਕ ਵੀ ਲਾਜ਼ਮੀ ਹੋਣਗੇ।ਇਹੀ ਨਿਯਮ ਬਲੈਕਟਾਊਨ, ਕੈਂਪਬਲਟਾਊਨ, ਕੈਂਟਰਬਰੀ-ਬੈਂਕਸਟਾਊਨ, ਕਮਬਰਲੈਂਡ, ਫੇਅਰਫੀਲਡ, ਜੌਰਜਸ ਰਿਵਰ, ਲਿਵਰਪੂਲ ਅਤੇ ਪੈਰਾਮੈਟਾ  ਵਿੱਚ ਵੀ ਲਾਗੂ ਹਨ।ਅੱਜ ਆਏ ਕੋਰੋਨਾ ਦੇ ਕੇਸਾਂ ਵਿੱਚ ਇੱਕ ਬੀਬੀ ਦੀ ਮੌਤ ਵੀ ਦਰਜ ਕੀਤੀ ਗਈ ਹੈ। ਬੀਬੀ ਦੀ ਮੌਤ ਰਾਇਲ ਪ੍ਰਿੰਸ ਐਲਫਰਡ ਹਸਪਤਾਲ ਵਿੱਚ ਹੋਈ। ਸਿਡਨੀ ਵਿੱਚ ਕੋਰੋਨਾ ਦੇ ਕੁੱਲ 5169 ਕੇਸ ਆ ਚੁੱਕੇ ਹਨ।


Vandana

Content Editor

Related News