ਅਮਰੀਕਾ ਨੂੰ ਜੁਲਾਈ ਜਾਂ ਅਗਸਤ ਤਕ ਮਿਲ ਜਾਵੇਗਾ ਕੋਰੋਨਾ ਤੋਂ ਛੁਟਕਾਰਾ : ਟਰੰਪ

03/18/2020 12:16:49 AM

ਨਿਊਯਾਰਕ - ਅਮਰੀਕਾ ਨੇ ਖਤਰਨਾਕ ਕੋਰੋਨਾ ਵਾਇਰਸ ਦੀ ਵਿਸ਼ਵ ਮਹਾਮਾਰੀ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਨਾਗਰਿਕਾਂ ਦੀ ਆਵਾਜਾਈ ਨੂੰ ਬੈਨ ਕਰ ਦੇਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਅਮਰੀਕਾ ਦੀ ਵੱਡੀ ਏਅਰਲਾਈਨ ਕੰਪਨੀਆਂ ਨੇ ਕਿਹਾ ਹੈ ਕਿ ਉਹ ਜਹਾਜ਼ ਸੇਵਾਵਾਂ ’ਚ ਘੱਟ ਤੋਂ ਘੱਟ 50 ਫੀਸਦੀ ਦੀ ਕਟੌਤੀ ਕਰੇਗੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪੀਲ ਕੀਤੀ ਹੈ ਕਿ ਇਸ ਸੰਕਟ ਦਾ ਸਾਹਮਣਾ ਗਰਮੀਆਂ ਦੇ ਮੌਸਮ ਤਕ ਕਰਨਾ ਪੈ ਸਕਦਾ ਹੈ। ਨਿਊਜਰਸੀ ਸਟੇਟ ਅਤੇ ਸੈਨਫਰਾਂਸਿਸਕੋ ਨੇ ਕਰਫਿਊ ਦਾ ਐਲਾਨ ਕੀਤਾ ਹੈ ਉੱਥੇ ਟਰੰਪ ਨੇ ਅਮਰੀਕੀਆਂ ਨੂੰ ਕਿਤੇ ਵੀ 10 ਤੋਂ ਵੱਧ ਗਿਣਤੀ ’ਚ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਅਮਰੀਕਾ ਨੇ ਯੂਰਪੀ ਰਾਸ਼ਟਰਾਂ ਦੀ ਤਰ੍ਹਾਂ ਸਕੂਲਾਂ, ਜਨਤਕ ਭਵਨਾਂ, ਰੈਸਟੋਰੈਂਟਾਂ, ਬਾਗ ਆਦਿ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ’ਚ ਕੋਰੋਨਾ ਵਾਇਰਸ ਦਾ ਸੰਕਟ ਅਜੇ ਕਈ ਹੋਰ ਮਹੀਨਿਆਂ ਤਕ ਜਾਰੀ ਰਹਿ ਸਕਦਾ ਹੈ। ਟਰੰਪ ਨੇ ਵ੍ਹਾਈਟ ਹਾਊਸ ’ਚ ਕਿਹਾ ਮੈਨੂੰ ਅਜਿਹਾ ਲੱਗਦਾ ਹੈ ਕਿ ਅਸੀਂ ਇਸ ਦਿਸ਼ਾ ’ਚ ਬਹੁਤ ਵਧੀਆ ਕੰਮ ਕਰੀਏ ਤਾਂ ਉਮੀਦ ਹੈ ਕਿ ਜੁਲਾਈ ਜਾਂ ਅਗਸਤ ਤਕ ਇਸ ਤੋਂ ਛੁਟਕਾਰਾ ਮਿਲ ਜਾਵੇਗਾ।

 

ਇਹ ਵੀ ਪਡ਼੍ਹੋ -  ਕੋਰੋਨਾ ਲਈ 2 ਭਰਾਵਾਂ ਨੇ ਖਰੀਦੀਆਂ ਸੈਨੇਟਾਈਜ਼ਰ ਦੀਆਂ 18000 ਬੋਤਲਾ ਤੇ ਵੇਚੀਆਂ ਐਮਾਜ਼ੋਨ 'ਤੇ   ਇਟਲੀ 'ਚ  ਕੋਰੋਨਾ ਦਾ ਕਹਿਰ, ਅਖਬਾਰ ਦੇ 10 ਪੇਜ਼ਾਂ 'ਤੇ ਲੱਗੇ ਸ਼ੋਕ ਸਮਾਚਾਰ, ਵੀਡੀਓ   ਕੋਰੋਨਾ ਤੋਂ ਬਾਅਦ ਇਕ ਹੋਰ ਜਾਨਲੇਵਾ ਵਾਇਰਸ ਦੀ ਦਸਤਕ, ਚਿੰਤਾ 'ਚ ਫਿਲੀਪੀਂਸ   ਕੋਵਿਡ-19 : ਕੈਨੇਡਾ 'ਚ ਹੁਣ 'ਨੌ ਐਂਟਰੀ', ਟਰੂਡੋ ਨੇ ਕੀਤਾ ਇਹ ਐਲਾਨ


Khushdeep Jassi

Content Editor

Related News