ਕੋਰੋਨਾ ਲੰਬੇ ਸਮੇਂ ਤੱਕ ਦੀ ਮਹਾਮਾਰੀ ਨਹੀਂ , USA ''ਚ ਤਾਲਾਬੰਦੀ ਦੀ ਲੋੜ ਨਹੀਂ : ਫਾਉਸੀ
Saturday, Nov 14, 2020 - 11:32 AM (IST)

ਵਾਸ਼ਿੰਗਟਨ- ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਿਰ ਅਤੇ ਵ੍ਹਾਈਟ ਹਾਊਸ ਕੋਵਿਡ-19 ਟਾਸਕ ਫੋਰਸ ਦੇ ਮੈਂਬਰ ਡਾ. ਐਂਥੋਨੀ ਫਾਉਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਹੁਣ ‘ਬਹੁਤ ਲੰਬੇ ਸਮੇਂ’ ਤੱਕ ਮਹਾਮਾਰੀ ਨਹੀਂ ਰਹੇਗਾ। ਉਨ੍ਹਾਂ ਨੇ ਕੋਰੋਨਾ ਵਾਇਰਸ ਵੈਕਸੀਨ ਦੇ ਵਿਕਾਸ ’ਚ ਤੇਜ਼ੀ ਨਾਲ ਤਰੱਕੀ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਨਤੀਜੇ ਸਪੱਸ਼ਟ ਹੋਣ 'ਤੇ ਟਰੰਪ ਬੋਲੇ, 'ਵਕਤ ਦੱਸੇਗਾ ਮੈਂ ਰਾਸ਼ਟਰਪਤੀ ਹਾਂ ਜਾਂ ਨਹੀਂ'
ਉਨ੍ਹਾਂ ਨੇ ਆਸ਼ਾਵਾਦੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਵੈਕਸੀਨ ਦੇ ਆਉਂਦੇ ਹੀ ਕੋਰੋਨਾ ਯਕੀਨੀ ਤੌਰ ’ਤੇ ਖ਼ਤਮ ਹੋ ਜਾਏਗਾ। ਟੀਕੇ ਸਾਡੀ ਮਦਦ ਕਰਨਗੇ। ਸਾਨੂੰ ਜਨਤਕ ਸਿਹਤ ਉਪਾਵਾਂ ਨੂੰ ਦੁੱਗਣਾ ਕਰਨਾ ਜਾਰੀ ਰੱਖਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਅਮਰੀਕਾ ’ਚ ਕਿਸੇ ਤਾਲਾਬੰਦੀ ਦੀ ਲੋੜ ਨਹੀਂ ਹੈ। ਜੇਕਰ ਅਸੀਂ ਮਾਸਕ ਲਗਾਈਏ ਅਤੇ ਸਮਾਜਕ ਦੂਰੀ ਦੀ ਪਾਲਣਾ ਕਰੀਏ ਤਾਂ ਲਾਕਡਾਊਨ ਵਰਗੇ ਸਖ਼ਤ ਉਪਾਵਾਂ ਦੀ ਲੋੜ ਨਹੀਂ ਹੈ। ਫਾਉਸੀ ਨੇ ਮੰਨਿਆ ਕਿ ਅਮਰੀਕਾ ’ਚ ਮਾਮਲੇ ਬਹੁਤ ਜ਼ਿਆਦਾ ਹਨ ਪਰ ਉਮੀਦ ਪ੍ਰਗਟਾਈ ਕਿ ਵੈਕਸੀਨ ਵੀ ਜਲਦੀ ਆਉਣ ਵਾਲਾ ਹੈ। ਉਨ੍ਹਾਂ ਮੁਤਾਬਕ, ਅਪ੍ਰੈਲ ਅਤੇ ਮਈ ਤਕ ਹਾਲਾਤ ਕਾਬੂ ’ਚ ਹੋਣਗੇ।