ਰੂਸ ''ਚ ਕੋਰੋਨਾ ਵਾਇਰਸ ਕਾਰਨ ਜੁਲਾਈ ''ਚ ਰਿਕਾਰਡ ਗਿਣਤੀ ''ਚ ਹੋਈ ਲੋਕਾਂ ਦੀ ਮੌਤ : ਰਿਪੋਰਟ

Sunday, Aug 29, 2021 - 01:21 AM (IST)

ਰੂਸ ''ਚ ਕੋਰੋਨਾ ਵਾਇਰਸ ਕਾਰਨ ਜੁਲਾਈ ''ਚ ਰਿਕਾਰਡ ਗਿਣਤੀ ''ਚ ਹੋਈ ਲੋਕਾਂ ਦੀ ਮੌਤ : ਰਿਪੋਰਟ

ਮਾਸਕੋ-ਰੂਸ ਦੀ ਅੰਕੜਾ ਏਜੰਸੀ ਦੀ ਇਕ ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੁਲਾਈ ਮਹੀਨੇ 'ਚ ਕੋਰੋਨਾ ਵਾਇਰਸ ਕਾਰਨ ਰਿਕਾਰਡ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਹੈ। ਰੋਸਸਟੇਟ ਏਜੰਸੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੁਲਾਈ 'ਚ ਕੋਵਿਡ-19 ਨਾਲ ਪੀੜਤ 50,421 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ 44,435 ਲੋਕਾਂ ਦੀ ਮੌਤ ਦਸੰਬਰ 'ਚ ਹੋਈ ਸੀ। ਹਾਲਾਂਕਿ ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਇਨ੍ਹਾਂ 'ਚੋਂ 38,992 ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ

4,844 ਲੋਕਾਂ ਦੀ ਮੌਤ ਦਾ ਕਾਰਨ ਵਾਇਰਸ ਨਹੀਂ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੁਲਾਈ ਦੇ ਆਖਿਰ ਤੱਕ ਰੂਸ 'ਚ ਕੋਰੋਨਾ ਵਾਇਰਸ ਕਾਰਨ ਕੁੱਲ 2,15,265 ਲੋਕਾਂ ਦੀ ਮੌਤ ਹੋਈ ਜੋ ਰਾਸ਼ਟਰੀ ਕੋਰੋਨਾ ਵਾਇਰਸ ਕਾਰਜ ਬਲ ਵੱਲੋਂ ਦੱਸੇ ਗਏ ਅੰਕੜੇ 1,80,840 ਤੋਂ ਜ਼ਿਆਦਾ ਹੈ। ਰੂਸ 'ਚ ਕੋਵਿਡ-19 ਰੋਕੂ ਟੀਕਾਕਰਨ ਹੋਰ ਦੇਸ਼ਾਂ ਦੇ ਮੁਕਾਬਲੇ ਪਿਛੇ ਹੈ। ਅਗਸਤ ਮਹੀਨੇ ਦੇ ਮੱਧ ਤੱਕ ਦੇਸ਼ ਦੀ 14.6 ਕਰੋੜ ਦੀ ਆਬਾਦੀ 'ਚੋਂ ਸਿਰਫ ਇਕ ਚੌਥਾਈ ਆਬਾਦੀ ਨੂੰ ਟੀਕੇ ਦੀ ਘਟੋ-ਘੱਟ ਇਕ ਖੁਰਾਕ ਲੱਗੀ ਜਦਕਿ 20 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News