ਕੋਰੋਨਾ ਵਾਇਰਸ : ਚੀਨ ’ਚ 2,870 ਲੋਕਾਂ ਦੀ ਮੌਤ, ਦੱਖਣੀ ਕੋਰੀਆ ’ਚ 376 ਨਵੇਂ ਮਾਮਲਿਆਂ ਦੀ ਪੁਸ਼ਟੀ

Sunday, Mar 01, 2020 - 09:03 AM (IST)

ਕੋਰੋਨਾ ਵਾਇਰਸ : ਚੀਨ ’ਚ 2,870 ਲੋਕਾਂ ਦੀ ਮੌਤ, ਦੱਖਣੀ ਕੋਰੀਆ ’ਚ 376 ਨਵੇਂ ਮਾਮਲਿਆਂ ਦੀ ਪੁਸ਼ਟੀ

ਬੀਜਿੰਗ— ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਐਤਵਾਰ ਨੂੰ ਇੱਥੇ ਮਿ੍ਰਤਕਾਂ ਦੀ ਗਿਣਤੀ 2,870 ਹੋ ਗਈ ਹੈ। ਸ਼ਨੀਵਾਰ ਨੂੰ ਹੋਰ 35 ਲੋਕਾਂ ਦੀ ਮੌਤ ਹੋਣ ਨਾਲ ਗਿਣਤੀ ਵਧ ਗਈ ਹੈ। ਰਾਸ਼ਟਰੀ ਸਿਹਤ ਵਿਭਾਗ ਨੇ 573 ਪੀੜਤਾਂ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਚੀਨ ’ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 79,824 ਹੋ ਚੁੱਕੀ ਹੈ। 

PunjabKesari

ਉੱਥੇ ਹੀ ਦੱਖਣੀ ਕੋਰੀਆ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਇੱਥੇ ਹੋਰ 376 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਦੇਸ਼ ’ਚ ਪੀੜਤਾਂ ਦੀ ਗਿਣਤੀ 3,526 ਹੋ ਗਈ ਹੈ। ਇਹ ਚੀਨ ਦੇ ਬਾਹਰ ਕਿਸੇ ਦੇਸ਼ ’ਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਹਨ। ਕੋਰੀਆ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਨੇ ਇਕ ਬਿਆਨ ’ਚ ਦੱਸਿਆ ਕਿ ਤਕਰੀਬਨ 90 ਫੀਸਦੀ ਨਵੇਂ ਮਾਮਲੇ ਦਾਏਗੂ ਅਤੇ ਉਸ ਦੇ ਗੁਆਂਢੀ ਸੂਬੇ ਉੱਤਰੀ ਗਿਓਂਗਸਾਂਗ ’ਚੋਂ ਸਾਹਮਣੇ ਆਏ ਹਨ। ਇਹ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ ਕਿਉਂਕਿ ਅਧਿਕਾਰੀਆਂ ਨੇ ਸ਼ਿਨਚੇਓਂਜੀ ਚਰਚ ਆਫ ਜੀਜਸ ਦੇ 2,60,000 ਤੋਂ ਵਧੇਰੇ ਮੈਂਬਰਾਂ ਦੀ ਜਾਂਚ ਕੀਤੀ ਹੈ। ਅਸਲ ’ਚ ਦੱਖਣੀ ਕੋਰੀਆ ’ਚ ਇਸ ਵਾਇਰਸ ਦੇ ਪੀੜਤਾਂ ਦੇ ਤਕਰੀਬਨ ਅੱਧੇ ਮਾਮਲੇ ਇਸੇ ਚਰਚ ਨਾਲ ਜੁੜੇ ਹਨ, ਇਸ ਲਈ ਇਸ ਨੂੰ ਦੇਸ਼ ’ਚ ਬੀਮਾਰੀ ਦਾ ਕੇਂਦਰ ਮੰਨਿਆ ਜਾ ਰਿਹਾ ਹੈ।


Related News