ਕੋਰੋਨਾ ਵੈਕਸੀਨ 'ਤੇ ਰੂਸ ਦਾ WHO ਨੂੰ ਜਵਾਬ- ਮੁਕਾਬਲੇਬਾਜ਼ੀ ਤੋਂ ਨਾ ਡਰੋ

Friday, Aug 14, 2020 - 10:47 AM (IST)

ਕੋਰੋਨਾ ਵੈਕਸੀਨ 'ਤੇ ਰੂਸ ਦਾ WHO ਨੂੰ ਜਵਾਬ- ਮੁਕਾਬਲੇਬਾਜ਼ੀ ਤੋਂ ਨਾ ਡਰੋ

ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੱਲੋਂ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਗਏ ਦਾਅਵੇ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਹਨ। ਹੁਣ ਇਕ ਵਾਰ ਫਿਰ ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਰੂਸ ਦੀ ਕੋਰੋਨਾ ਵੈਕਸੀਨ ਨੂੰ ਲੇਕਰ ਗੰਭੀਰ ਸਵਾਲ ਚੁੱਕੇ। ਡਬਲਯੂ.ਐਚ.ਓ. ਨੇ ਸਪੱਸ਼ਟ ਕਿਹਾ ਕਿ ਰੂਸ ਨੇ ਜਿਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ, ਉਹ ਉਨ੍ਹਾਂ 9 ਵੈਕਸੀਨ ਵਿਚ ਸ਼ਾਮਲ ਹੀ ਨਹੀਂ ਹੈ, ਜਿਨ੍ਹਾਂ ਨੂੰ ਫਾਈਨਲ ਟੈਸਟਿੰਗ ਦੀ ਮਨਜ਼ੂਰੀ ਦਿੱਤੀ ਗਈ ਹੈ ਜਾਂ ਜਿਨ੍ਹਾਂ ਨੂੰ ਸੰਗਠਨ ਵੈਕਸੀਨ ਦਾ ਦਾਅਵੇਦਾਰ ਮੰਣਦਾ ਹੈ। ਇਸ 'ਤੇ ਪਲਟਵਾਰ ਕਰਦੇ ਹੋਏ ਰੂਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸਾਡੇ ਵਿਦੇਸ਼ੀ ਸਾਥੀ ਰੂਸੀ ਦਵਾਈ ਦੇ ਮੁਕਾਬਲੇ ਵਿਚ ਅੱਗੇ ਰਹਿਣ ਤੋਂ ਘਬਰਾ ਗਏ ਹਨ।

ਇਹ ਵੀ ਪੜ੍ਹੋ: 2 ਦਿਨ ਦੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਸੋਨਾ-ਚਾਂਦੀ ਦੇ ਭਾਅ, ਜਾਣੋ ਕਿੰਨੀ ਵਧੀ ਕੀਮਤ

ਵਿਸ਼ਵ ਸਿਹਤ ਸੰਗਠਨ ਅਤੇ ਸਾਝੇਦਾਰਾਂ ਨੇ ਇਕ ਨਿਵੇਸ਼ ਤੰਤਰ ਅਧੀਨ 9 ਪ੍ਰਯੋਗਾਤਮਕ ਕੋਵਿਡ-19 ਟੀਕਿਆਂ ਨੂੰ ਸ਼ਾਮਲ ਕੀਤਾ ਹੈ। WHO ਵੱਖ-ਵੱਖ ਦੇਸ਼ਾਂ ਨੂੰ 'ਕੋਵੇਕਸ ਸੁਵਿਧਾ' ਦੇ ਨਾਮ ਇਸ ਨਿਵੇਸ਼ ਤੰਤਰ ਨਾਲ ਜੁੜਣ ਲਈ ਪ੍ਰੋਤਸਾਹਿਤ ਕਰ ਰਿਹਾ ਹੈ। ਇਹ ਪਹਿਲ ਵੱਖ-ਵੱਖ ਦੇਸ਼ਾਂ ਨੂੰ ਟੀਕਿਆਂ ਤੱਕ ਸ਼ੁਰੂਆਤੀ ਪਹੁੰਚ ਕਾਇਮ ਕਰਨ ਲਈ, ਉਨ੍ਹਾਂ ਨੂੰ ਵਿਕਸਿਤ ਕਰਣ ਵਿਚ ਨਿਵੇਸ਼ ਕਰਣ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ ਮਦਦ ਪਹੁੰਚਾਉਣ ਦੀ ਵਿਵਸਥਾ ਪ੍ਰਦਾਨ ਕਰਦੀ ਹੈ। ਸੰਗਠਨ ਦੇ ਮਹਾ ਨਿਰਦੇਸ਼ਕ ਦੇ ਸੀਨੀਅਰ ਸਲਾਹਕਾਰ ਡਾ. ਬਰੂਸ ਐਲਵਾਰਡ ਨੇ ਕਿਹਾ, ਇਸ ਸਮੇਂ ਰੂਸ ਦੇ ਟੀਕੇ ਨੂੰ ਲੈ ਕੇ ਫੈਸਲਾ ਕਰਣ ਲਈ ਸਾਡੇ ਕੋਲ ਸਮਰੱਥ ਸੂਚਨਾ ਉਪਲੱਬਧ ਨਹੀਂ ਹੈ। ਅਸੀਂ ਉਸ ਉਤਪਾਦ ਦੀ ਸਥਿਤੀ, ਪ੍ਰੀਖਣ ਦੇ ਪੜਾਵਾਂ ਅਤੇ ਅੱਗੇ ਕੀ ਹੋ ਸਕਦਾ ਹੈ, ਉਸ 'ਤੇ ਸੂਚਨਾ ਲਈ ਰੂਸ ਨਾਲ ਗੱਲਬਾਤ ਕਰ ਰਹੇ ਹਾਂ।

ਇਹ ਵੀ ਪੜ੍ਹੋ: ਅਨੋਖ਼ੀ ਪ੍ਰੇਮ ਕਹਾਣੀ, ਪ੍ਰੇਮੀ ਨੇ ਖੁਦ ਨੂੰ ਅੱਗ ਲਗਾ ਕੀਤਾ ਪ੍ਰੇਮਿਕਾ ਨੂੰ ਪਰਪੋਜ਼, ਦੇਖੋ ਵੀਡੀਓ

ਰੂਸੀ ਨਿਊਜ਼ ਏਜੰਸੀ ਤਾਸ ਮੁਤਾਬਕ, ਮਾਸਕੋ ਦੇ ਗਾਮਲੇਯਾ ਰਿਸਰਚ ਸੈਂਟਰ ਫਾਰ ਐਪਡੇਮਿਓਲਾਜ਼ੀ ਐਂਡ ਮਾਇਕ੍ਰੋਬਾਇਓਲਾਜ਼ੀ ਦੇ ਡਾਇਰੈਕਟਰ ਅਤੇ ਰੂਸੀ ਹੈਲਥ ਕੇਅਰ ਮੰਤਰਾਲੇ ਦੇ ਐਲੇਕਜੇਂਡਰ ਗਿੰਟਸਬਰਗ ਨੇ ਦਾਅਵਾ ਕੀਤਾ ਹੈ ਕਿ ਇਸ ਵੈਕਸੀਨ ਦੇ ਪ੍ਰਭਾਵੀ ਰਹਿਣ ਦੀ ਮਿਆਦ ਇਕ ਸਾਲ ਨਹੀਂ, ਬਲਕਿ 2 ਸਾਲ ਹੋਵੇਗੀ। ਇਸ ਤੋਂ ਪਹਿਲਾਂ ਰੂਸੀ ਸਿਹਤ ਮੰਤਰਾਲੇ ਨੇ ਵੀ ਇਸ ਵੈਕਸੀਨ ਦੇ 2 ਸਾਲ ਤੱਕ ਪ੍ਰਭਾਵੀ ਰਹਿਣ ਦਾ ਦਾਅਵਾ ਕੀਤਾ ਸੀ। ਰੂਸ ਨੇ ਦੱਸਿਆ ਕਿ ਵੈਕਸੀਨ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਸਤੰਬਰ 2020 ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਭਵਿੱਖ ਦੀਆਂ ਯੋਜਨਾਵਾਂ ਵਿਚ 2020 ਦੇ ਆਖਿਰ ਤੱਕ ਇਸ ਵੈਕਸੀਨ ਦੀਆਂ 20 ਕਰੋੜ ਡੋਜ਼ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਵਿਚੋਂ 3 ਕਰੋੜ ਵੈਕਸੀਨ ਸਿਰਫ ਰੂਸੀ ਲੋਕਾਂ ਲਈ ਹੋਣਗੀਆਂ।

ਇਹ ਵੀ ਪੜ੍ਹੋ: ਬੌਖਲਾਏ ਅੱਤਵਾਦੀ ਪੰਨੂ ਦੀ ਭੜਕਾਊ ਹਰਕਤ, ਦਿੱਲੀ 'ਚ ਹਾਈ ਅਲਰਟ ਜਾਰੀ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸਕੋ ਨੇ ਕੋਵਿਡ-19 ਖ਼ਿਲਾਫ ਵਿਕਸਿਤ ਕੀਤੀ ਗਈ ਰੂਸ ਦੀ ਵੈਕਸੀਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਇਨ੍ਹਾਂ ਨੂੰ ਆਧਾਰਹੀਨ ਦੱਸਿਆ ਸੀ। ਉਨ੍ਹਾਂ ਕਿਹਾ, 'ਮੈਂ ਸੱਮਝਦਾ ਹਾਂ ਕਿ ਸਾਡੇ ਵਿਦੇਸ਼ੀ ਸਾਥੀ ਵੈਕਸੀਨ ਵਿਕਸਿਤ ਕਰਣ ਦੇ ਮਾਮਲੇ ਵਿਚ ਮੁਕਾਬਲੇਬਾਜ਼ੀ ਮਹਿਸੂਸ ਕਰ ਰਹੇ ਹਨ, ਇਸ ਲਈ ਉਨ੍ਹਾਂ ਨੇ ਅਜਿਹੇ ਵਿਚਾਰ ਪ੍ਰਗਟ ਕੀਤੇ ਹਨ, ਜਿਨ੍ਹਾਂ ਨੂੰ ਅਸੀਂ ਆਧਾਰਹੀਨ ਮੰਣਦੇ ਹਾਂ।' ਰੂਸ ਨੇ ਵੈਕਸੀਨ ਦਾ ਵਿਕਾਸ ਨਿਸ਼ਚਿਤ ਕਲੀਨੀਕਲ ਜਾਣਕਾਰੀ ਅਤੇ ਡਾਟਾ ਨੂੰ ਧਿਆਨ ਵਿਚ ਰੱਖ ਕੇ ਕੀਤਾ ਹੈ।

ਇਹ ਵੀ ਪੜ੍ਹੋ: 18 ਕਰੋੜ ਲੋਕਾਂ ਦਾ Pan Card ਹੋ ਸਕਦੈ ਬੇਕਾਰ, ਜਲਦ ਕਰੋ ਇਹ ਕੰਮ


author

cherry

Content Editor

Related News