ਨਵੰਬਰ 'ਚ ਚੋਣਾਂ ਦੇ ਬਾਅਦ ਕੋਰੋਨਾ ਦਾ ਟੀਕਾ ਹੋ ਸਕਦੈ ਉਪਲਬਧ : ਟਰੰਪ

Thursday, Oct 08, 2020 - 05:18 PM (IST)

ਨਵੰਬਰ 'ਚ ਚੋਣਾਂ ਦੇ ਬਾਅਦ ਕੋਰੋਨਾ ਦਾ ਟੀਕਾ ਹੋ ਸਕਦੈ ਉਪਲਬਧ : ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ 3 ਨਵੰਬਰ ਦੀਆਂ ਚੋਣਾਂ ਦੇ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦਾ ਟੀਕਾ ਉਪਲਬਧ ਹੋਵੇਗਾ। 

ਟਰੰਪ ਨੇ ਬੁੱਧਵਾਰ ਨੂੰ ਪਹਿਲਾਂ ਤੋਂ ਰਿਕਾਰਡ ਵੀਡੀਓ ਸੰਦੇਸ਼ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੋਣਾਂ ਤੋਂ ਪਹਿਲਾਂ ਸਾਡੇ ਕੋਲ ਟੀਕਾ ਹੋਣਾ ਚਾਹੀਦਾ ਹੈ ਪਰ ਸਪੱਸ਼ਟ ਹੈ ਕਿ ਰਾਜਨੀਤੀ ਹੋ ਰਹੀ ਹੈ ਤੇ ਇਹ ਠੀਕ ਹੈ ਕਿ ਉਹ ਆਪਣਾ ਖੇਡ ਖੇਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਟੀਕਾ ਚੋਣਾਂ ਦੇ ਬਾਅਦ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਟਰੰਪ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਸਨ ਤੇ ਇਲਾਜ ਮਗਰੋਂ ਹੁਣ ਵ੍ਹਾਈਟ ਹਾਊਸ ਵਾਪਸ ਪਰਤ ਆਏ ਹਨ। 

ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਅਮਰੀਕੀ ਆਪਣੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨਗੇ ਤੇ ਚੋਣ ਮੈਦਾਨ ਵਿਚ ਟਰੰਪ ਨੂੰ ਟੱਕਰ ਦੇਣ ਲਈ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਹਨ। ਦੋਹਾਂ ਪਾਸਿਓਂ ਜ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਤਾਂ ਵੋਟਰ ਹੀ ਦੱਸਣਗੇ ਕਿ ਅਗਲੇ 4 ਸਾਲਾਂ ਲਈ ਰਾਸ਼ਟਰਪਤੀ ਦੀ ਕੁਰਸੀ 'ਤੇ ਕੌਣ ਬੈਠਦਾ ਹੈ। 


author

Lalita Mam

Content Editor

Related News