ਸਾਊਥਾਲ ਤੋਂ ਪੰਜਾਬੀ ਮੂਲ ਦੇ MP ਸ਼ਰਮਾ ਨੇ ਲਗਵਾਇਆ ਕੋਰੋਨਾ ਟੀਕਾ

Tuesday, Feb 02, 2021 - 07:57 AM (IST)

ਸਾਊਥਾਲ ਤੋਂ ਪੰਜਾਬੀ ਮੂਲ ਦੇ MP ਸ਼ਰਮਾ ਨੇ ਲਗਵਾਇਆ ਕੋਰੋਨਾ ਟੀਕਾ

ਲੰਡਨ, (ਰਾਜਵੀਰ ਸਮਰਾ)- ਈਲਿੰਗ ਸਾਊਥਾਲ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਕੋਰੋਨਾ ਟੀਕੇ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਤੋਂ ਲੋਕਾਂ ਨੂੰ ਸਾਵਧਾਨ ਕਰਦਿਆਂ ਆਪਣੀ ਵਾਰੀ ਆਉਣ 'ਤੇ ਕੋਰੋਨਾ ਟੀਕਾ ਲਗਵਾਇਆ ਹੈ। 

ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਆਉਣ 'ਤੇ ਵੈਕਸੀਨ ਜ਼ਰੂਰ ਲੈਣ ਕਿਉਂਕਿ ਮਹਾਮਾਰੀ ਤੋਂ ਬਚਣ ਲਈ ਇਹ ਹੀ ਇਕ ਤਰੀਕਾ ਹੈ । ਉਨ੍ਹਾਂ ਕਿਹਾ ਕਿ ਵੈਕਸੀਨ ਵਿਚ ਕਿਸੇ ਤਰ੍ਹਾਂ ਦੇ ਵੀ ਜਾਨਵਰ ਦੀ ਚਰਬੀ, ਮਾਸ ਜਾਂ ਸ਼ਰਾਬ ਆਦਿ ਨਹੀਂ ਹੈ। ਉਨ੍ਹਾਂ ਖ਼ਾਸ ਤੌਰ 'ਤੇ ਏਸ਼ੀਅਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ, ਉੱਥੇ ਵੈਕਸੀਨ ਵੀ ਜ਼ਰੂਰ ਲੈਣ।


author

Lalita Mam

Content Editor

Related News