ਚੀਨ ’ਤੇ ਮੁੜ ਮੰਡਰਾਉਣ ਲੱਗਾ ਕੋਰੋਨਾ ਦਾ ਖਤਰਾ, ਕਈ ਸ਼ਹਿਰਾਂ ’ਚ ਫੈਲਿਆ ਡੈਲਟਾ ਰੂਪ

Friday, Jul 30, 2021 - 10:16 PM (IST)

ਚੀਨ ’ਤੇ ਮੁੜ ਮੰਡਰਾਉਣ ਲੱਗਾ ਕੋਰੋਨਾ ਦਾ ਖਤਰਾ, ਕਈ ਸ਼ਹਿਰਾਂ ’ਚ ਫੈਲਿਆ ਡੈਲਟਾ ਰੂਪ

ਬੀਜਿੰਗ (ਭਾਸ਼ਾ)-ਚੀਨ ’ਤੇ ਇਕ ਵਾਰ ਮੁੜ ਕੋਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਇਸ ਦੇ ਕਈ ਸ਼ਹਿਰਾਂ ’ਚ ਕੋਰੋਨਾ ਦੇ ਡੈਲਟਾ ਰੂਪ ਦੇ ਮਾਮਲਿਆਂ ’ਚ ਅਚਾਨਕ ਵਾਧਾ ਹੋਇਆ ਹੈ। ਚੀਨ ਦੀ ਰਾਜਧਾਨੀ ਬੀਜਿੰਗ ਸਣੇ 15 ਸ਼ਹਿਰ ਡੈਲਟਾ ਵੇਰੀਐਂਟ ਦੇ ਮਾਮਲਿਆਂ ਨਾਲ ਜੂਝ ਰਹੇ ਹਨ। ਸਰਕਾਰੀ ਮੀਡੀਆ ਨੇ ਇਸ ਨੂੰ ਦਸੰਬਰ 2019 ’ਚ ਵੁਹਾਨ ’ਚ ਵਾਇਰਸ ਫੈਲਣ ਤੋਂ ਬਾਅਦ ਸਭ ਤੋਂ ਵੱਧ ਘਰੇਲੂ ਬੀਮਾਰੀ ਪ੍ਰਸਾਰ ਦੱਸਿਆ ਹੈ। ‘ਗਲੋਬਲ ਟਾਈਮਜ਼’ ਨੇ ਦੱਸਿਆ ਕਿ ਕੋਰੋਨਾ ਦੇ ਮਾਮਲਿਆਂ ’ਚ ਨਵਾਂ ਵਾਧਾ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੀ ਰਾਜਧਾਨੀ ਨਾਨਜਿੰਗ ਦੇ ਇੱਕ ਹਵਾਈ ਅੱਡੇ ਤੋਂ ਸ਼ੁਰੂ ਹੋਇਆ ਅਤੇ 5 ਹੋਰ ਸੂਬਿਆਂ ਤੇ ਬੀਜਿੰਗ ਨਗਰ ਪਾਲਿਕਾ ’ਚ ਫੈਲ ਗਿਆ ਹੈ।

ਇਹ ਵੀ ਪੜ੍ਹੋ : POK ਚੋਣਾਂ ’ਤੇ ਭਾਰਤ ਦੀਆਂ ਟਿੱਪਣੀਆਂ ਤੋਂ ਬੌਖਲਾਇਆ ਪਾਕਿ, ਚੁੱਕਿਆ ਇਹ ਕਦਮ

ਇਸ ਨੇ ਕਿਹਾ ਕਿ ਨਾਨਜਿੰਗ ਸ਼ਹਿਰ ਨੇ ਕਈ ਹਵਾਈ ਅੱਡਿਆਂ ਦੇ ਕਰਮਚਾਰੀਆਂ ਦੇ ਪਾਜ਼ੇਟਿਵ ਆਉਣ ਜਾਣ ਤੋਂ ਬਾਅਦ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। 15 ਚੀਨੀ ਸ਼ਹਿਰਾਂ ’ਚ ਤੇਜ਼ੀ ਨਾਲ ਫੈਲ ਰਹੇ ਡੈਲਟਾ ਰੂਪ ਦੇ ਮਾਮਲੇ ਸਾਹਮਣੇ ਆਏ ਹਨ। ਡੈਲਟਾ ਰੂਪ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ’ਚ ਕੀਤੀ ਗਈ ਸੀ। ਹਾਲਾਂਕਿ ਨਵੇਂ ਮਾਮਲਿਆਂ ਦੀ ਗਿਣਤੀ ਅਜੇ ਵੀ ਸੈਂਕੜਿਆਂ ’ਚ ਹੈ ਪਰ ਵੱਖ-ਵੱਖ ਸੂਬਿਆਂ ’ਚ ਵਾਇਰਸ ਦੇ ਵੱਡੀ ਪੱਧਰ ’ਤੇ ਫੈਲਣ ਬਾਰੇ ਚਿੰਤਾਵਾਂ ਹਨ। ਅਧਿਕਾਰੀਆਂ ਦੀ ਚਿੰਤਾ ਦਾ ਕਾਰਨ ਬੀਜਿੰਗ ’ਚ ਆਖਰੀ ਕੇਸ ਦੀ ਰਿਪੋਰਟ ਆਉਣ ਤੋਂ 175 ਦਿਨਾਂ ਬਾਅਦ ਅਚਾਨਕ ਕੇਸਾਂ ’ਚ ਵਾਧਾ ਹੈ। ਤਕਰੀਬਨ 2.2 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਦੀ ਸਥਾਨਕ ਸਰਕਾਰ ਨੇ 1 ਜੁਲਾਈ ਨੂੰ ਹੋਣ ਵਾਲੇ ਚੀਨ ਦੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੇ ਸ਼ਤਾਬਦੀ ਸਮਾਗਮਾਂ ਲਈ ਕਈ ਮਹੀਨਿਆਂ ਤਕ ਸ਼ਹਿਰ ਦਾ ਕੋਰੋਨਾ ਤੋਂ ਬਚਾਅ ਕੀਤਾ। ਇਥੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਸੀਨੀਅਰ ਨੇਤਾਵਾਂ ਦੇ ਘਰ ਹਨ।

ਇਹ ਵੀ ਪੜ੍ਹੋ : ਅਮਰੀਕਾ ’ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸੰਸਦ ’ਚ ਪੇਸ਼ ਹੋਇਆ ਨਵਾਂ ਬਿੱਲ

ਚੀਨ ਨੇ ਅਜੇ ਤੱਕ ਭਾਰਤ ਅਤੇ ਕਈ ਹੋਰ ਦੇਸ਼ਾਂ ਤੋਂ ਹਵਾਈ ਯਾਤਰਾ ਸ਼ੁਰੂ ਨਹੀਂ ਕੀਤੀ ਹੈ ਅਤੇ ਬੀਜਿੰਗ ਲਈ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਦੂਜੇ ਸ਼ਹਿਰਾਂ ਤੋਂ ਹੋ ਕੇ ਆਉਂਦੀਆਂ ਹਨ, ਜਿਥੇ ਯਾਤਰੀਆਂ ਨੂੰ ਰਾਸ਼ਟਰੀ ਰਾਜਧਾਨੀ ’ਚ ਦਾਖਲ ਹੋਣ ਤੋਂ ਪਹਿਲਾਂ 21 ਦਿਨਾਂ ਦੇ ਏਕਾਂਤਵਾਸ ’ਚੋਂ ਲੰਘਣਾ ਪੈਂਦਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ ਮੁੱਖ ਭੂਮੀ ਚੀਨ ’ਚ ਵੀਰਵਾਰ ਤੱਕ ਕੋਰੋਨਾ ਦੇ ਪੁਸ਼ਟੀ ਕੀਤੇ ਕੇਸਾਂ ਦੀ ਕੁਲ ਗਿਣਤੀ 92,875 ਸੀ। ਇਸ ’ਚ ਇਲਾਜ ਅਧੀਨ 932 ਮਰੀਜ਼ ਸ਼ਾਮਲ ਹਨ, ਜਿਨ੍ਹਾਂ ’ਚੋਂ 25 ਦੀ ਹਾਲਤ ਗੰਭੀਰ ਹੈ। ਪਿਛਲੇ ਸਾਲ ਤੋਂ ਦੇਸ਼ ’ਚ ਵਾਇਰਸ ਕਾਰਨ 4,636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰਤ ਮੀਡੀਆ ਦੇ ਅਨੁਸਾਰ ਚੀਨ ਨੇ ਹੁਣ ਤੱਕ ਆਪਣੀ ਲੱਗਭਗ 40 ਪ੍ਰਤੀਸ਼ਤ ਆਬਾਦੀ ਦਾ ਟੀਕਾਕਰਨ ਕੀਤਾ ਹੈ। ਕੋਰੋਨਾ ਵਾਇਰਸ ਦਾ ਪਤਾ ਪਹਿਲੀ ਵਾਰ ਮੱਧ ਚੀਨੀ ਸ਼ਹਿਰ ਵੁਹਾਨ ’ਚ 2019 ਦੇ ਅਖੀਰ ’ਚ ਲੱਗਾ ਸੀ। ਇਸ ਤੋਂ ਬਾਅਦ ਇਹ ਚੀਨ ਅਤੇ ਦੁਨੀਆ ਭਰ ’ਚ ਤੇਜ਼ੀ ਨਾਲ ਫੈਲਿਆ ਅਤੇ ਮਾਰਚ 2020 ’ਚ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਮਹਾਮਾਰੀ ਐਲਾਨਿਆ ਗਿਆ।


author

Manoj

Content Editor

Related News