ਕੋਰੋਨਾ ਫੈਲਾਉਣ ਨੂੰ ਲੈ ਕੇ ਪਾਕਿ 'ਚ ਅਮਰੀਕਾ ਖਿਲਾਫ 20 ਅਰਬ ਡਾਲਰ ਦੀ ਭਰਪਾਈ ਲਈ ਪਟੀਸ਼ਨ ਦਾਇਰ

Friday, Jul 10, 2020 - 02:40 AM (IST)

ਕੋਰੋਨਾ ਫੈਲਾਉਣ ਨੂੰ ਲੈ ਕੇ ਪਾਕਿ 'ਚ ਅਮਰੀਕਾ ਖਿਲਾਫ 20 ਅਰਬ ਡਾਲਰ ਦੀ ਭਰਪਾਈ ਲਈ ਪਟੀਸ਼ਨ ਦਾਇਰ

ਇਸਲਾਮਾਬਾਦ - ਪਾਕਿਸਤਾਨ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਕ ਵਿਅਕਤੀ ਵੱਲੋਂ ਦਾਇਰ 20 ਅਰਬ ਡਾਲਰ ਦੀ ਭਰਪਾਈ ਸਬੰਧੀ ਪਟੀਸ਼ਨ 'ਤੇ ਇਥੋਂ ਇਕ ਅਦਾਲਤ ਨੇ ਇਸਲਾਮਾਬਾਦ ਸਥਿਤ ਅਮਰੀਕੀ ਦੂਤਘਰ, ਲਾਹੌਰ ਵਿਚ ਅਮਰੀਕੀ ਕੌਂਸਲ ਜਨਰਲ ਅਤੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਲਾਹੌਰ ਨਿਵਾਸੀ ਰਜ਼ਾ ਅਲੀ ਨੇ ਬੁੱਧਵਾਰ ਨੂੰ ਵਕੀਲ ਸਇਦ ਜੀਲੇ ਹੁਸੈਨ ਦੇ ਜ਼ਰੀਏ ਪਟੀਸ਼ਨ ਦਾਇਰ ਕੀਤੀ। ਲਾਹੌਰ ਦੀ ਇਕ ਅਦਾਲਤ ਦਾਇਰ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕੋਰੋਨਾਵਾਇਰਸ ਕਾਰਨ ਉਨ੍ਹਾਂ ਨੂੰ ਅਤੇ ਪਾਕਿਸਤਾਨ ਨੂੰ ਹੋਏ ਨੁਕਸਾਨ ਲਈ ਅਮਰੀਕਾ ਜ਼ਿੰਮੇਵਾਰ ਹੈ।

ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਇਸ ਮਹਾਮਾਰੀ ਦੇ ਪ੍ਰਸਾਰ ਪਿੱਛੇ ਅਮਰੀਕਾ ਹੈ। ਜੱਜ ਕਾਮਰਾਨ ਕਰਾਮਾਤ ਨੇ ਅਮਰੀਕੀ ਦੂਤਘਰ, ਅਮਰੀਕੀ ਕੌਂਸਲ ਜਨਰਲ, ਅਮਰੀਕੀ ਰੱਖਿਆ ਮੰਤਰੀ (ਕੌਂਸਲ ਜਨਰਲ ਦੇ ਜ਼ਰੀਏ) ਅਤੇ ਵਿਦੇਸ਼ ਮੰਤਰਾਲੇ ਨੂੰ ਨੋਟਿਸ ਜਾਰੀ ਕਰ 7 ਅਗਸਤ ਤੱਕ ਜਵਾਬ ਮੰਗਿਆ। ਪਟੀਸ਼ਨਕਰਤਾ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਇਸ ਵਾਇਰਸ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਦੀ ਸਿਹਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਉਹ ਕਦੇ ਵੀ ਸਿਹਤਮੰਦ ਨਹੀਂ ਹੋ ਸਕਣਗੇ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਕੋਵਿਡ-19 ਦੇ ਪ੍ਰਸਾਰ ਕਾਰਨ ਪਾਕਿਸਤਾਨ ਸਮੇਤ ਪੂਰੀ ਦੁਨੀਆ ਵਿਚ ਇਹ ਮਹਾਮਾਰੀ ਫੈਲੀ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਮੌਜੂਦਾ ਅਮਰੀਕੀ ਪ੍ਰਸ਼ਾਸਨ ਕੋਰੋਨਾਵਾਇਰਸ ਖਿਲਾਫ ਗਲੋਬਲ ਅਭਿਆਨ ਲਈ ਅੜਿੱਕਾ ਪੈਦਾ ਕਰ ਰਿਹਾ ਹੈ। ਪਟੀਸ਼ਨਕਰਤਾ ਨੇ ਅਦਾਲਤ ਤੋਂ ਇਹ ਵਿਵਸਥਾ ਦੇਣ ਦਾ ਜ਼ਿਕਰ ਕੀਤਾ ਕਿ ਕੋਵਿਡ-19 ਅਮਰੀਕਾ ਦੇ ਕਾਰਨ ਫੈਲਿਆ। ਪਟੀਸ਼ਨ ਵਿਚ ਉਨ੍ਹਾਂ ਦੇ ਲਈ 20 ਅਰਬ ਡਾਲਰ ਦੀ ਵਸੂਲੀ ਦਾ ਆਦੇਸ਼ ਜਾਰੀ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਮਾਮਲੇ ਵਿਚ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ।


author

Khushdeep Jassi

Content Editor

Related News