ਕੋਰੋਨਾ ਕਾਰਨ ਉਜਾਗਰ ਹੋਇਆ ਚੀਨ ਦਾ ਚਰਿੱਤਰ : ਮਾਇਕ ਪੋਂਪੀਓ

05/25/2020 2:35:41 AM

ਵਾਸ਼ਿੰਗਟਨ - ਕੋਰੋਨਾਵਾਇਰਸ ਮਹਾਮਾਰੀ 'ਤੇ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਹੀ ਜ਼ੁਬਾਨੀ ਜੰਗ ਵਿਚਾਲੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਤਾਨਾਸ਼ਾਹੀ ਅਤੇ ਦੁਨੀਆ ਵਿਚ ਹਕੂਮਤ ਕਰਨ ਦੀ ਇੱਛਾ ਦਾ ਚਰਿੱਤਰ ਉਜਾਗਰ ਹੋ ਚੁੱਕਿਆ ਹੈ। ਪੋਂਪੀਓ ਨੇ ਸਕਾਈ ਨਿਊਜ਼ ਆਸਟ੍ਰੇਲੀਆ ਨੂੰ ਕਿਹਾ ਕਿ ਇਸ ਕੋਰੋਨਾਵਾਇਰਸ ਕਾਰਨ ਮੈਨੂੰ ਲੱਗਦਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ ਦਾ ਚਰਿੱਤਰ ਉਜਾਗਰ ਹੋ ਚੁੱਕਿਆ ਹੈ। ਸਾਡੇ ਵਿਚ ਜੋ ਵੀ ਇਹ ਦੇਖ ਰਿਹਾ ਹੈ ਉਹ ਦੁਨੀਆ ਵਿਚ ਇਸ ਦੇ ਖਤਰੇ ਦੇ ਬਾਰੇ ਵਿਚ ਗੱਲ ਕਰ ਰਿਹਾ ਹੈ। ਸਾਨੂੰ ਤਾਨਾਸ਼ਾਹੀ ਸੱਤਾ ਦਾ ਚਰਿੱਤਰ ਪਤਾ ਹੈ। ਅਸੀਂ ਜਾਣਦੇ ਹਾਂ ਕਿ ਜਦ ਪੱਤਰਕਾਰਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ ਤਾਂ ਕੀ ਹੁੰਦਾ ਹੈ।

ਉਨ੍ਹਾਂ ਅੱਗੇ ਆਖਿਆ ਕਿ ਅਸੀਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਦੁਨੀਆ ਭਰ ਵਿਚ ਹਕੂਮਤ ਜਮਾਉਣ ਦੀ ਇੱਛਾ ਨੂੰ ਵੀ ਦੇਖਿਆ ਹੈ। ਇਹ ਬੇਲਟ ਐਂਡ ਰੋਡ ਪ੍ਰਾਜੈਕਟ ਦੇ ਜ਼ਰੀਏ ਕੀਤਾ ਜਾ ਰਿਹਾ ਹੋਵੇ ਜਾਂ ਸਰਕਾਰ ਵੱਲੋਂ ਪ੍ਰਾਯੋਜਿਤ ਹੋਰ ਕੰਮਾਂ ਦੇ ਜ਼ਰੀਏ ਕੀਤਾ ਜਾ ਰਿਹਾ ਹੋਵੇ। ਪੋਂਪੀਓ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਵਿਸ਼ਵ ਸਿਹਤ ਸੰਗਠਨ ਨੇ ਦਸੰਬਰ ਤੋਂ ਲੈ ਕੇ ਇਸ ਸਾਲ ਫਰਵਰੀ ਤੱਕ ਕੋਰੋਨਾਵਾਇਰਸ ਦੇ ਬਾਰੇ ਵਿਚ ਦੁਨੀਆ ਤੋਂ ਜਾਣਕਾਰੀ ਲੁਕਾਉਣ ਦਾ ਕੰਮ ਕੀਤਾ ਹੈ।


Lakhan

Content Editor

Related News