ਕੋਰੋਨਾ ਦਾ ਯੂਰਪ ''ਤੇ ਕਹਿਰ, ਹੁਣ ਫਰਾਂਸ ''ਚ 108 ਲੋਕਾਂ ਦੀ ਮੌਤ
Friday, Mar 20, 2020 - 02:28 AM (IST)
ਪੈਰਿਸ - ਕੋਰੋਨਾਵਾਇਰਸ ਮਹਾਮਾਰੀ ਕਾਰਨ ਫਰਾਂਸ ਵਿਚ ਪਿਛੇਲ 24 ਘੰਟਿਆਂ ਵਿਚ 108 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੇਸ਼ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 372 ਹੋ ਗਈ ਹੈ। ਇਸ ਵਾਇਰਸ ਨਾਲ ਪੀਡ਼ਤ ਇਨਫੈਕਟਡ ਲੋਕਾਂ ਦਾ ਅੰਕਡ਼ਾ 10,995 ਪਹੁੰਚ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਫਰਾਂਸ ਦੇ ਇਕ ਉੱਚ ਸਿਹਤ ਅਧਿਕਾਰੀ ਨੇ ਦਿੱਤੀ। ਜੇਰੋਮ ਸੋਲੋਮਨ ਨੇ ਪੱਤਰਕਾਰਾਂ ਨੂੰ ਆਖਿਆ ਕਿ ਹਰ 4 ਦਿਨਾਂ ਵਿਚ ਇਨਫੈਕਸ਼ਨ ਦੀ ਗਿਣਤੀ ਦੁਗਣੀ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਫਰਾਂਸ ਵਿਚ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।
ਬੀਤੇ ਦਿਨ (18 ਮਾਰਚ) ਫਰਾਂਸ ਵਿਚ ਕੋਰੋਨਾਵਾਇਰਸ ਨਾਲ 89 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪੈਰਿਸ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਰਾਸ਼ਟਰਪਤੀ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਕਿਸੇ ਵੀ ਤਰ੍ਹਾਂ ਦੇ ਟੈਕਸ ਜਾਂ ਕਿਰਾਏ ਦੇਣ ਤੋਂ ਮੁਕਤ ਕਰ ਦਿੱਤਾ ਹੈ। ਦੱਸ ਦਈਏ ਕਿ ਕੁਝ ਸਮੇਂ ਤੱਕ ਲੋਕਾਂ ਨੂੰ ਪਾਣੀ, ਗੈਸ, ਘਰਾਂ ਦੇ ਕਿਰਾਏ ਵਰਗੇ ਬੋਝ ਤੋਂ ਮੁਕਤ ਕੀਤਾ ਗਿਆ ਹੈ। ਅੰਕਡ਼ਿਆਂ ਮੁਤਾਬਕ ਚੀਨ ਤੋਂ ਬਾਅਦ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਇਟਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਹੁਣ ਤੱਕ 3405 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 41,035 ਲੋਕ ਇਨਫੈਕਸ਼ਨ ਦੀ ਲਪੇਟ ਵਿਚ ਹਨ, ਜਿਨ੍ਹਾਂ ਵਿਚੋਂ 4,440 ਰੀ-ਕਵਰ ਕੀਤਾ ਗਿਆ ਹੈ।