ਅਮਰੀਕਾ ''ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਹੁਣ ਤੱਕ 6.50 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ

Thursday, Sep 09, 2021 - 10:57 PM (IST)

ਵਾਸ਼ਿੰਗਟਨ-ਕੋਵਿਡ-19 ਤੋਂ ਨਿਜਾਤ ਮਿਲਣ ਦੀ ਉਮਦ ਦਰਮਿਆਨ ਅਮਰੀਕਾ 'ਚ ਫਿਰ ਤੋਂ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਹਨ। ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਇਨਫੈਕਟਿਡ ਮਰੀਜ਼ਾਂ ਨਾਲ ਹਸਪਤਾਲ ਭਰ ਰਹੇ ਹਨ, ਵੱਡੀ ਗਿਣਤੀ 'ਚ ਬੱਚੇ ਬੀਮਾਰ ਪੈ ਰਹੇ ਹਨ ਅਤੇ ਕੁਝ ਥਾਵਾਂ 'ਤੇ ਕੋਰੋਨਾ ਵਾਇਰਸ ਨਾਲ ਕਾਫੀ ਮੌਤਾਂ ਹੋ ਰਹੀਆਂ ਹਨ। ਕਿਤੇ-ਕਿਤੇ ਮਹਾਮਾਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਸੈਕਟਰੀ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਮੁਲਤਵੀ

ਸਕੂਲਾਂ ਨੇ ਆਪਣੀਆਂ ਜਮਾਤਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਸੀ, ਉਹ ਹੁਣ ਕਹਿਰ ਕਾਰਨ ਅਚਾਨਕ ਡਿਸਟੈਂਸ ਸਿੱਖਿਆ 'ਚ ਵਾਪਸ ਆ ਰਹੇ ਹਨ। ਮਾਸਕ ਅਤੇ ਟੀਕੇ ਦੀ ਲੋੜ ਨੂੰ ਲੈ ਕੇ ਕਾਨੂੰਨੀ ਵਿਵਾਦ ਤੇਜ਼ ਹੋ ਗਿਆ ਹੈ ਅਤੇ ਹਿੰਸਾ ਭੜਕ ਰਹੀ ਹੈ, ਜਿਸ ਨਾਲ ਖਤਰਾ ਹੋਰ ਵਧ ਰਿਹਾ ਹੈ। ਅਮਰੀਕਾ 'ਚ ਮਹਾਮਾਰੀ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 6,50,000 ਤੋਂ ਜ਼ਿਆਦਾ ਹੈ। ਅਨੁਮਾਨ ਹੈ ਕਿ ਇਹ ਇਕ ਦਸੰਬਰ ਤੱਕ ਮ੍ਰਿਤਕਾਂ ਦੀ ਗਿਣਤੀ ਵਧ ਕੇ 7,50,000 ਤੋਂ ਜ਼ਿਆਦਾ ਹੋ ਜਾਵੇਗੀ।

ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ

ਇਸ ਗਰਮੀਆਂ 'ਚ ਅਮਰੀਕਾ 'ਚ ਕੋਵਿਡ-19 ਨਾਲ ਨਿਜਾਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਮੀਦ ਨੂੰ ਝਟਕਾ ਲੱਗਦਾ ਦਿਖ ਰਿਹਾ ਹੈ। ਅਮਰੀਕੀ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ 6 ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਦੀ ਵਾਇਰਸ ਨਾਲ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਚਾਰ ਜੁਲਾਈ ਨੂੰ ਵ੍ਹਾਈਟ ਹਾਊਸ 'ਚ ਪਾਰਟੀ ਆਯੋਜਿਤ ਕੀਤੀ ਸੀ। ਯੇਲ ਸਕੂਲ ਆਫ ਪਬਲਿਕ ਹੈਲਥ ਦੇ ਡਾ. ਸਟੇਨ ਵਰਮੁੰਡ ਨੇ ਕਿਹਾ ਕਿ ਇਸ ਗਰਮੀ 'ਚ ਵਾਇਰਸ ਦੇ ਜ਼ਿਆਦਾ ਇਨਫੈਕਸ਼ਨ ਡੈਲਟਾ ਵੇਰੀਐਂਟ ਦਾ ਕਹਿਰ ਵਧ ਰਿਹਾ ਹੈ। ਜੂਨ ਤੋਂ ਅਗਸਤ ਤੱਕ ਸੰਕਟ ਤੇਜ਼ੀ ਨਾਲ ਵਧਿਆ।

ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਨਿਊਜਰਸੀ ਤੇ ਨਿਊਯਾਰਕ 'ਚ ਲਿਆ ਤੂਫਾਨ ਇਡਾ ਦੇ ਨੁਕਸਾਨ ਦਾ ਜਾਇਜ਼ਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News