ਸਿੰਗਾਪੁਰ ''ਚ ਕੋਰੋਨਾ ਦਾ ਕਹਿਰ, ਹੁਣ ਬੱਚਿਆਂ ’ਚ ਦਿਖਿਆ ਦੁਰਲੱਭ ਵਾਇਰਸ MIS-C

Sunday, Nov 07, 2021 - 03:54 PM (IST)

ਸਿੰਗਾਪੁਰ ''ਚ ਕੋਰੋਨਾ ਦਾ ਕਹਿਰ, ਹੁਣ ਬੱਚਿਆਂ ’ਚ ਦਿਖਿਆ ਦੁਰਲੱਭ ਵਾਇਰਸ MIS-C

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨਾਲ ਬੱਚਿਆਂ ’ਚ ਇਨਫੈਕਸ਼ਨ ਨਾਲ ਸਬੰਧਿਤ ਦੁਰਲੱਭ ‘ਮਲਟੀ ਸਿਸਟਮ ਇਨਫਲਾਮੇਟਰੀ ਸਿੰਡ੍ਰੋਮ ਇਨ ਚਿਲਡ੍ਰਨ (ਐੱਮ.ਆਈ.ਐੱਸ. ਸੀ.) ਬੀਮਾਰੀ ਦੇ ਮਾਮਲੇ ਵੀ ਵਧ ਰਹੇ ਹਨ। ਉਥੇ ਹੀ ਪ੍ਰਸ਼ਾਸਨ ਇਨਫੈਕਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਸ਼ਨੀਵਾਰ ਨੂੰ ਇਥੇ ਕੋਵਿਡ-19 ਦੇ 3,035 ਨਵੇਂ ਕੇਸ ਸਾਹਮਣੇ ਆਏ, ਜਦਕਿ 12 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ ’ਚ ਹੁਣ ਤੱਕ ਇਨਫੈਕਟਿਡ ਲੱਗਭਗ 8,000 ਬੱਚਿਆਂ ’ਚੋਂ ਚਾਰ ਵਿਚ ਇਕ 'ਦੁਰਲੱਭ ਸਥਿਤੀ' ਪੈਦਾ ਹੋਈ ਹੈ ਅਤੇ ਉਨ੍ਹਾਂ ’ਚ ਐੱਮ.ਆਈ.ਐੱਸ.-ਸੀ. ਦੀ ਪੁਸ਼ਟੀ ਹੋਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਾਰੇ ਚਾਰ ਐੱਮ.ਆਈ.ਐੱਸ. ਮਰੀਜ਼, ਜਿਨ੍ਹਾਂ ਦੀ ਉਮਰ ਦੋ ਮਹੀਨਿਆਂ ਤੋਂ ਅੱਠ ਸਾਲ ਦੇ ਵਿਚਕਾਰ ਹੈ, ਨੂੰ ਇਸ ਸਾਲ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਰਿਪੋਰਟਾਂ ਅਨੁਸਾਰ ਇਨ੍ਹਾਂ ਚਾਰ ਮਰੀਜ਼ਾਂ ’ਚੋਂ ਇਕ ਚਾਰ ਸਾਲ ਦੇ ਬੱਚੇ ਨੂੰ ਪੈਡੀਐਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਸੀ.ਸੀ.ਆਈ.ਯੂ.) ’ਚ ਦਾਖਲ ਕਰਵਾਇਆ ਗਿਆ ਹੈ, ਜੋ ਲਾਈਫ ਸੁਪੋਰਟ ਸਿਸਟਮ (ਵੈਂਟੀਲੇਟਰ) ’ਤੇ ਹੈ, ਜਦਕਿ ਇਕ ਬੱਚਾ ਜਨਰਲ ਵਾਰਡ ’ਚ ਦਾਖਲ ਹੈ। ਇਸ ਦੇ ਨਾਲ ਹੀ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਸਾਲ ਮਈ ’ਚ ਪ੍ਰਕਾਸ਼ਿਤ ਇਕ ਅੰਤਰਰਾਸ਼ਟਰੀ ਸਮੀਖਿਆ ਅਧਿਐਨ ਦੇ ਅਨੁਸਾਰ 0.14 ਫੀਸਦੀ ਇਨਫੈਕਟਿਡ ਬੱਚਿਆਂ ’ਚ ਐੱਮ. ਆਈ. ਐੱਸ. ਇਸ ਦਾ ਮਤਲਬ ਹੈ ਕਿ ਕੋਵਿਡ-19 ਨਾਲ ਇਨਫੈਕਟਿਵ 10,000 ਬੱਚਿਆਂ ’ਚੋਂ 14 ਐੱਮ.ਆਈ.ਐੱਸ. ਦਾ ਸ਼ਿਕਾਰ ਹੋ ਰਹੇ ਹਨ।


author

Manoj

Content Editor

Related News