ਬ੍ਰਿਟੇਨ ''ਚ ਕੋਰੋਨਾ ਦਾ ਕਹਿਰ, ਅੱਜ ਫਿਰ 847 ਲੋਕਾਂ ਨੇ ਗੁਆਈ ਜਾਨ

04/17/2020 9:24:03 PM

ਲੰਡਨ-ਦੁਨੀਆ 'ਚ ਕੋਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਅਮਰੀਕਾ ਤੋਂ ਇਲਾਵਾ ਫਰਾਂਸ 'ਚ ਵੀ ਪਿਛਲੇ ਦੋ ਦਿਨਾਂ ਤੋਂ ਵੱਡੀ ਗਿਣਤੀ 'ਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਵਰੀਵਾਰ ਨੂੰ ਵੀ ਇਹ ਸਿਲਸਿਲਾ ਜਾਰੀ ਰਿਹਾ ਅਤੇ ਦੁਨੀਆ ਭਰ 'ਚ ਪ੍ਰਭਾਵ ਦੇ ਹਜ਼ਾਰਾਂ ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਕੁਲ ਮਾਮਲੇ ਵਧ ਕੇ 22 ਲੱਖ ਤੋਂ ਜ਼ਿਆਦਾ ਹੋ ਗਏ ਹਨ। ਵੀਰਵਾਰ ਨੂੰ ਦੁਨੀਆਭਰ 'ਚ ਕਰੀਬ 7000 ਲੋਕਾਂ ਨੇ ਇਸ ਪ੍ਰਭਾਵ ਦੇ ਚੱਲਦੇ ਜਾਨ ਗੁਆ ਦਿੱਤੀ ਅਤੇ ਕੁਲ ਮੌਤਾਂ ਦਾ ਅੰਕੜਾ ਵਧ ਕੇ ਹੁਣ 1,48,741 ਹੋ ਗਿਆ ਹੈ।

ਦੱਸ ਦੇਈਏ ਕਿ ਦੁਨੀਆ ਭਰ 'ਚ ਕਰੀਬ 15 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ ਜਦਕਿ ਕਰੀਬ 57,000 ਲੋਕਾਂ ਦੀ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਕਰੀਬ 5 ਲੱਖ ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਹਨ ਅਤੇ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ 'ਚ ਪਰਤ ਰਹੇ ਹਨ। ਦੱਸਣਯੋਗ ਹੈ ਕਿ ਬ੍ਰਿਟੇਨ 'ਚ ਕੋਰੋਨਾ ਵਾਇਰਸ ਕਾਰਣ ਪਿਛਲੇ 24 ਘੰਟਿਆਂ 'ਚ 847 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਬ੍ਰਿਟੇਨ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15 ਲੱਖ ਦੇ ਕਰੀਬ ਪਹੁੰਚ ਗਿਆ ਹੈ। ਬ੍ਰਿਟੇਨ 'ਚ ਹੁਣ ਤਕ ਕੁਲ 14 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਮੌਤ ਦੇ ਮਾਮਲੇ 'ਚ ਹੁਣ ਕਮੀ ਆ ਰਹੀ ਹੈ। ਲਗਾਤਾਰ 6 ਦਿਨਾਂ ਤਕ ਮੌਤਾਂ ਦਾ ਅੰਕੜਾ 900 ਤੋਂ ਹੇਠਾਂ ਰਿਹਾ ਹੈ।


Karan Kumar

Content Editor

Related News