ਕੋਰੋਨਾ ਦੀ ਦਵਾਈ ਦਾ 2 ਹਫਤਿਆਂ ''ਚ ਆ ਜਾਵੇਗਾ ਪਹਿਲਾ ਨਤੀਜਾ : WHO

Saturday, Jul 04, 2020 - 11:46 PM (IST)

ਕੋਰੋਨਾ ਦੀ ਦਵਾਈ ਦਾ 2 ਹਫਤਿਆਂ ''ਚ ਆ ਜਾਵੇਗਾ ਪਹਿਲਾ ਨਤੀਜਾ : WHO

ਜਿਨੇਵਾ - ਕੋਰੋਨਾਵਾਇਰਸ ਨਾਲ ਨਜਿੱਠ ਰਹੀ ਦੁਨੀਆ ਲਈ ਚੰਗੀ ਖਬਰ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਹੈ ਕਿ ਕੋਰੋਨਾਵਾਇਰਸ ਦੇ ਖਾਤਮੇ ਲਈ ਪ੍ਰਭਾਵੀ ਦਵਾਈ ਦੇ ਕਲੀਨਿਕਲ ਟ੍ਰਾਇਲ ਦਾ ਪਹਿਲਾ ਨਤੀਜਾ 2 ਹਫਤੇ ਵਿਚ ਆ ਜਾਵੇਗਾ। ਡਬਲਯੂ. ਐਚ. ਓ. ਦੇ ਡਾਇਰੈਕਟਰ ਡਾਕਟਰ ਟ੍ਰੇਡ੍ਰੋਸ ਅਧਨੋਮ ਨੇ ਆਖਿਆ ਕਿ ਇਸ ਪ੍ਰੀਖਣ ਲਈ 39 ਦੇਸ਼ਾਂ ਵਿਚ 5500 ਮਰੀਜ਼ਾਂ ਨੂੰ ਸਵੈਇੱਛਤ ਰੂਪ ਨਾਲ ਜੋੜਿਆ ਗਿਆ ਹੈ।

ਡਾਕਟਰ ਟ੍ਰੇਡੋਸ ਨੇ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ 2 ਹਫਤਿਆਂ ਦੇ ਅੰਦਰ ਅੰਤਰਿਮ ਨਤੀਜੇ ਆ ਜਾਣਗੇ। ਕੋਰੋਨਾਵਾਇਰਸ ਦੇ ਇਲਾਜ ਲਈ ਇਸ ਟ੍ਰਾਇਲ ਨੂੰ 5 ਹਿੱਸਿਆਂ ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਦੇ ਤਹਿਤ ਰੇਮਡੇਸਿਵਿਰ, ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸਾਈਕਲੋਰੋਕਿਨ, ਐਚ. ਆਈ. ਵੀ. ਦੀ ਦਵਾਈ ਲੋਪੀਨਵਿਰ/ਰਿਟੋਨਵਿਰ ਅਤੇ ਇੰਟਰਫੈਰਨ ਦੇ ਨਾਲ ਲੋਪੀਨਵਿਰ/ਰਿਟੋਨਵਿਰ ਦਾ ਟ੍ਰਾਇਲ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇਸ ਮਹੀਨੇ ਡਬਲਯੂ. ਐਚ. ਓ. ਨੇ ਹਾਈਡ੍ਰੋਕਸਾਈਕਲੋਰੋਕਿਨ ਦਾ ਟ੍ਰਾਇਲ ਰੋਕ ਦਿੱਤਾ ਸੀ ਪਰ ਹੁਣ ਇਸ ਦਵਾਈ 'ਤੇ ਹੋਰ ਜ਼ਿਆਦਾ ਖੋਜ ਕੀਤੀ ਜਾਣੀ ਬਾਕੀ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਆਪਾਤ ਸਬੰਧੀ ਸਥਿਤੀਆਂ ਦੇ ਪ੍ਰਮੁੱਖ ਨੇ ਆਖਿਆ ਕਿ ਸਾਨੂੰ ਕੋਰੋਨਾਵਾਇਰਸ ਦੇ ਮੌਜੂਦਾ ਦੌਰ ਨਾਲ ਲੱੜਣ ਦੀ ਜ਼ਰੂਰਤ ਹੈ ਨਾ ਕਿ ਇਸ 'ਤੇ ਧਿਆਨ ਦੇਣ ਦੀ ਕਿ ਇਸ ਵਾਇਰਸ ਦਾ ਦੂਜਾ ਦੌਰ ਕਦੋਂ ਆਵੇਗਾ।

ਡਾ. ਮਾਇਕਲ ਰਯਾਨ ਨੇ ਆਖਿਆ ਕਿ ਜੇਕਰ ਲੋਕ ਕੋਰੋਨਾਵਾਇਰਸ ਦੇ ਮੌਜੂਦਾ ਦੌਰ ਨਾਲ ਲੱੜਣ ਦਾ ਸਬਕ ਸਿੱਖਦੇ ਹਨ ਤਾਂ ਦੂਜੇ ਦੌਰ ਨਾਲ ਲੱੜਣ ਵਿਚ ਦੁਨੀਆ ਕਾਫੀ ਹੱਦ ਤੱਕ ਬਿਹਤਰ ਸਥਿਤੀ ਵਿਚ ਹੋਵੇਗੀ। ਡਬਲਯੂ. ਐਚ. ਓ. ਦੇ ਅਧਿਕਾਰੀ ਇਸ ਵਾਇਰਸ ਨਾਲ ਲੱੜਣ ਵਿਚ ਅਹਿਮ ਰਣਨੀਤੀਆਂ ਦੇ ਤੌਰ 'ਤੇ ਮਾਸਕ ਪਾਉਣ, ਸਮਾਜਿਕ ਦੂਰੀ ਦਾ ਪਾਲਣ ਕਰਨ ਅਤੇ ਸਾਫ-ਸਫਾਈ ਰੱਖਣ ਦੇ ਨਾਲ ਹੀ ਪ੍ਰਭਾਵਿਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ 'ਤੇ ਜ਼ੋਰ ਦਿੰਦੇ ਹਨ।

ਉਨ੍ਹਾਂ ਦਾ ਆਖਣਾ ਹੈ ਕਿ ਸਰਕਾਰਾਂ ਨੂੰ ਆਪਣੇ ਦੇਸ਼ਾਂ ਵਿਚ ਬੀਮਾਰੀ ਦੀ ਸਥਿਤੀ 'ਤੇ ਆਧਾਰਿਤ ਨੀਤੀਆਂ ਦੀ ਰੂਪ-ਰੇਖਾ ਬਣਾਉਣੀ ਚਾਹੀਦੀ। ਰਯਾਨ ਨੇ ਆਖਿਆ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਪਹਿਲੇ ਦੌਰ ਵਿਚ ਦੂਜੀ ਵਾਰ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5,29,197 ਪਹੁੰਚ ਗਈ ਹੈ ਅਤੇ ਇਹ ਲਗਾਤਾਰ ਵੱਧਦੀ ਜਾ ਰਹੀ ਹੈ।


author

Khushdeep Jassi

Content Editor

Related News