ਕੋਰੋਨਾ : ਬੰਗਲਾਦੇਸ਼ 'ਚ 23 ਮਈ ਤੱਕ ਵਧਾਈ ਗਈ ਲਾਕਡਾਊਨ ਦੀ ਮਿਆਦ

Monday, May 17, 2021 - 02:17 AM (IST)

ਕੋਰੋਨਾ : ਬੰਗਲਾਦੇਸ਼ 'ਚ 23 ਮਈ ਤੱਕ ਵਧਾਈ ਗਈ ਲਾਕਡਾਊਨ ਦੀ ਮਿਆਦ

ਢਾਕਾ-ਬੰਗਲਾਦੇਸ਼ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮੌਜੂਦਾ ਦੇਸ਼ ਵਿਆਪੀ ਲਾਕਡਾਊਨ ਨੂੰ 23 ਮਈ ਤੱਕ ਵਧਾ ਦਿੱਤਾ ਹੈ। ਬੰਗਲਾਦੇਸ਼ 'ਚ ਪੰਜ ਅਪ੍ਰੈਲ ਨੂੰ ਇਕ ਹਫਤੇ ਦਾ ਲਾਕਡਾਊਨ ਲਾਇਆ ਗਿਆ ਸੀ। ਇਸ ਦੇ ਤਹਿਤ ਜਨਤਕ ਆਵਾਜਾਈ 'ਤੇ ਰੋਕ ਲੱਗਾ ਦਿੱਤੀ ਗਈ ਅਤੇ ਬਾਜ਼ਾਰ ਬੰਦ ਕਰ ਦਿੱਤੇ ਗਏ।

ਇਹ ਵੀ ਪੜ੍ਹੋ-ਅਮਰੀਕਾ 'ਚ ਬਿਨਾਂ ਮਾਸਕ ਨਜ਼ਰ ਆਏ ਨੇਤਾ, ਜਿਲ ਬਾਈਡੇਨ ਬੋਲੀ-ਅਸੀਂ ਅਗੇ ਵਧ ਰਹੇ

ਬਾਅਦ 'ਚ ਪਾਬੰਦੀ 28 ਅਪ੍ਰੈਲ, ਫਿਰ ਪੰਜ ਮਈ ਤੱਕ ਅਤੇ ਫਿਰ 16 ਮਈ ਤੱਕ ਵਧਾ ਦਿੱਤੀ ਗਈ। ਕੈਬਨਿਟ ਡਿਵੀਜ਼ਨ ਨੇ ਐਤਵਾਰ ਨੂੰ ਇਕ ਨੋਟਿਸ 'ਚ ਕਿਹਾ ਕਿ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਲਾਕਡਾਊਨ ਦੀ ਪਾਬੰਦੀ 16 ਮਈ ਤੋਂ ਅਗੇ ਵਧਾਈ ਜਾ ਰਹੀ ਹੈ। ਉਥੇ, ਈਦ ਦੀਆਂ ਛੁੱਟੀਆਂ 'ਤੇ ਆਪਣੇ-ਆਪਣੇ ਘਰ ਗਏ ਲੋਕ ਪਾਬੰਦੀ ਦੇ ਬਾਵਜੂਦ ਢਾਕਾ ਪਰਤਣ ਲੱਗੇ ਹਨ।

ਇਹ ਵੀ ਪੜ੍ਹੋ-ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਮੁਖੀ ਨੇ ਇਜ਼ਰਾਈਲ, ਹਮਾਸ ਨੂੰ ਤਣਾਅ ਘੱਟ ਕਰਨ ਦੀ ਕੀਤੀ ਅਪੀਲ

ਸਰਕਾਰ ਨੇ ਈਦ ਦੌਰਾਨ ਪਾਬੰਦੀ 'ਚ ਢਿੱਲ ਦਿੱਤੀ ਸੀ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦੇਸ਼ 'ਚ ਪਿੱਛਲੇ 24 ਘੰਟਿਆਂ 'ਚ ਇਨਫੈਕਸ਼ਨ ਨਾਲ 25 ਲੋਕਾਂ ਦੀ ਮੌਤ ਹੋਣ ਜਾਣ ਨਾਲ ਮ੍ਰਿਤਕ ਗਿਣਤੀ 12,149 ਹੋ ਗਈ ਹੈ। ਉਥੇ, ਇਨਫੈਕਸ਼ਨ ਦੇ 363 ਨਵੇਂ ਮਾਮਲੇ ਆਉਣ ਨਾਲ ਇਨਫੈਕਟਿਡਾਂ ਦੀ ਗਿਣਤੀ 780,159 ਹੋ ਗਈ ਹੈ। ਦੇਸ਼ 'ਚ ਹੁਣ ਤੱਕ 722,036 ਲੋਕ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ-ਮਿਸਰ : ਨਵੀਂ ਰਾਜਧਾਨੀ ਦਾ ਹੋ ਰਿਹੈ ਨਿਰਮਾਣ, 400 ਤੋਂ ਵਧੇਰੇ ਸਕੂਲ-ਕਾਲਜ ਬਣਾਉਣ ਦੀ ਹੈ ਯੋਜਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News