ਕੋਰੋਨਾ ਲਾਕਡਾਊਨ : ਦੱਖਣੀ ਅਫਰੀਕਾ ''ਚ ਇਕ ਜੂਨ ਤੋਂ ਪਾਬੰਦੀਆਂ ਵਿਚ ਛੋਟ ਦੇਣ ਦੀ ਘੋਸ਼ਣਾ

Monday, May 25, 2020 - 11:31 AM (IST)

ਕੋਰੋਨਾ ਲਾਕਡਾਊਨ : ਦੱਖਣੀ ਅਫਰੀਕਾ ''ਚ ਇਕ ਜੂਨ ਤੋਂ ਪਾਬੰਦੀਆਂ ਵਿਚ ਛੋਟ ਦੇਣ ਦੀ ਘੋਸ਼ਣਾ

ਜੌਹਨਸਬਰਗ- ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਏ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਇਕ ਜੂਨ ਤੋਂ ਛੋਟ ਦਿੱਤੀ ਜਾਵੇਗੀ। ਰਾਮਫੋਸਾ ਨੇ ਐਤਵਾਰ ਸ਼ਾਮ ਕਿਹਾ ਕਿ 10 ਹਫਤੇ ਦੇ ਲਾਕਡਾਊਨ ਨਾਲ ਹੋਰ ਦੇਸ਼ਾਂ ਦੀ ਤੁਲਨਾ ਵਿਚ ਦੱਖਣੀ-ਅਫਰੀਕਾ ਕਾਫੀ ਵਧੀਆ ਸਥਿਤੀ ਵਿਚ ਹੈ। ਦੇਸ਼ ਵਿਚ ਕੋਰੋਨਾ ਕਾਰਨ 22,583 ਮਾਮਲੇ ਹੋ ਗਏ ਹਨ ਅਤੇ ਇਨ੍ਹਾਂ ਵਿਚੋਂ ਅੱਧੇ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਉੱਥੇ ਹੀ ਵਾਇਰਸ ਨਾਲ ਕੁਲ 429 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਰਿਲ ਨੇ ਕਿਹਾ ਸਾਨੂੰ ਸਭ ਨੂੰ ਪਤਾ ਹੈ ਕਿ ਲਾਕਡਾਊਨ ਨੂੰ ਸਿਰਫ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਪਰ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਜਦ ਤੱਕ ਇਸ ਦਾ ਟੀਕਾ ਨਹੀਂ ਬਣਦਾ ਤਦ ਤਕ ਕੋਰੋਨਾ ਫੈਲਦਾ ਹੀ ਰਹੇਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਕੁਝ ਸਮੇਂ ਲਈ ਅਸੀਂ ਕੋਰੋਨਾ ਵਾਇਰਸ ਨਾਲ ਰਹਿਣ ਦੀ ਆਦਤ ਪਾ ਲਵਾਂਗੇ। ਜਿਵੇਂ ਕਿ ਵਿਗਿਆਨੀਆਂ ਨੂੰ ਖਦਸ਼ਾ ਹੈ ਸਾਡੇ ਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਤੀਜੇ ਪੜਾਅ ਵਿਚ ਕੁਝ ਆਰਥਿਕ ਗਤੀਵਿਧੀਆਂ ਬਹਾਲ ਕੀਤੀਆਂ ਜਾਣਗੀਆਂ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਗਾਹ ਕੀਤਾ ਕਿ ਦੇਸ਼ ਦੇ ਕੁਝ ਹਿੱਸੇ ਅਜਿਹੇ ਹਨ, ਜਿੱਥੇ ਵਾਇਰਸ ਕਾਫੀ ਫੈਲਿਆ ਹੈ ਅਤੇ ਉੱਥੇ ਮਾਮਲੇ ਲਗਾਤਾਰ ਵਧਦੇ ਰਹਿਣਗੇ।

 ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲੇ ਜਿੱਥੇ ਵਧੇਰੇ ਹਨ, ਉਨ੍ਹਾਂ ਇਲਾਕਿਆਂ ਲਈ ਸਾਡੀ ਨੀਤੀ ਵੱਖਰੀ ਹੋਵੇਗੀ। ਅਜਿਹੇ ਇਲਾਕਿਆਂ ਨੂੰ ਕੋਰੋਨਾ ਵਾਇਰਸ ਹਾਟਸਪਾਟ ਘੋਸ਼ਤ ਕੀਤਾ ਜਾਵੇਗਾ, ਜਿੱਥੇ ਇਕ ਲੱਖ ਦੀ ਆਬਾਦੀ 'ਤੇ ਪੰਜ ਤੋਂ ਵੱਧ ਵਾਇਰਸ ਦੇ ਮਾਮਲੇ ਹੋਣਗੇ ਜਾਂ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹੋਣਗੇ। ਸਕੂਲਾਂ ਨੂੰ ਇਕ ਜੂਨ ਤੋਂ ਕ੍ਰਮਬੱਧ ਤਰੀਕੇ ਤੋਂ ਖੋਲ੍ਹੇ ਜਾਣ ਦੇ ਵਿਵਾਦ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ 'ਤੇ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦਾ ਦਬਾਅ ਨਹੀਂ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਮੇਰੇ ਇਸ ਗੱਲ 'ਤੇ ਛੋਟ ਦੇਣ ਦਾ ਮਤਲਬ ਇਹ ਨਹੀਂ ਕਿ ਕੋਰੋਨਾ ਵਾਇਰਸ ਦਾ ਖਤਰਾ ਟਲ ਗਿਆ ਹੈ ਅਤੇ ਇਸ ਦੇ ਖਿਲਾਫ ਸਾਡੀ ਲੜਾਈ ਖਤਮ ਹੋ ਗਈ ਹੈ। ਰਾਸ਼ਟਰਪਤੀ ਨੇ ਅਲਰਟ ਕੀਤਾ ਕਿ ਵਾਇਰਸ ਫੈਲਣ ਦਾ ਖਤਰਾ ਹੁਣ ਪਹਿਲਾਂ ਤੋਂ ਕਿਤੇ ਵੱਧ ਗਿਆ ਹੈ। 
 


author

Lalita Mam

Content Editor

Related News