ਨੇਪਾਲ ’ਚ ਮਾਰੂ ਹੋਇਆ ਕੋਰੋਨਾ, ਲਾਸ਼ਾਂ ਨਾਲ ਭਰਨ ਲੱਗੇ ਸ਼ਮਸ਼ਾਨਘਾਟ

05/14/2021 3:14:22 PM

ਇੰਟਰਨੈਸ਼ਨਲ ਡੈਸਕ-ਨੇਪਾਲ ਦੇ ਮਸ਼ਹੂਰ ਪਸ਼ੂਪਤੀਨਾਥ ਮੰਦਰ ਨੇੜੇ ਸਥਿਤ ਸ਼ਮਸ਼ਾਨਘਾਟ ਸਮੇਤ ਹੋਰ ਸ਼ਮਸ਼ਾਨਘਾਟਾਂ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੀ ਲਾਗ ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਵੱਡੀ ਗਿਣਤੀ ’ਚ ਆ ਰਹੀਆਂ ਹਨ। ਇਹ ਜਾਣਕਾਰੀ ਮੀਡੀਆ ’ਚ ਸ਼ੁੱਕਰਵਾਰ ਨੂੰ ਆਈ ਇੱਕ ਰਿਪੋਰਟ ’ਚ ਦਿੱਤੀ ਗਈ। ਸਿਹਤ ਤੇ ਜਨਸੰਖਿਆ ਮੰਤਰਾਲੇ ਨੇ ਵੀਰਵਾਰ ਕਿਹਾ ਕਿ ਕੋਵਿਡ-19 ਨਾਲ 214 ਹੋਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਦੇਸ਼ ’ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੁਣ 4466 ਹੋ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਸਿੰਗਾਪੁਰ ਨੇ ਲਾਇਆ ਇਕ ਮਹੀਨੇ ਲਈ ਲਾਕਡਾਊਨ, ਸਖ਼ਤ ਪਾਬੰਦੀਆਂ ਲਾਗੂ 

PunjabKesari

ਦੇਸ਼ ’ਚ ਕੋਰੋਨਾ ਵਾਇਰਸ ਦੇ ਕੁਲ 4,31,191 ਕੇਸ ਹੋ ਗਏ ਹਨ। ਨੇਪਾਲ ਫੌਜ ਦੇ ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ’ਚ ਕਾਠਮੰਡੂ ਘਾਟੀ ’ਚ 100 ਤੋਂ ਵੱਧ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ‘ਕਾਠਮੰਡੂ ਪੋਸਟ’ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ’ਚ ਪਾਜ਼ੇਟਿਵ ਕੇਸ ਜ਼ਿਆਦਾ ਨਾ ਵਧਣ ਦੇ ਬਾਵਜੂਦ ਮੌਤਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਪਸ਼ੂਪਤੀ ਸ਼ਮਸ਼ਾਨਘਾਟ ’ਚ ਇੰਨੀਆਂ ਜ਼ਿਆਦਾ ਲਾਸ਼ਾਂ ਕਦੇ ਨਹੀਂ ਵੇਖੀਆਂ ਗਈਆਂ। ਮੁੱਖ ਕਨਵੀਨਰ ਨੇ ਕਿਹਾ ਕਿ ਕਰਮਚਾਰੀ ਦਿਨ-ਰਾਤ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ। ਪਸ਼ੂਪਤੀ ਖੇਤਰ ਵਿਕਾਸ ਨਿਆਸ ਵੱਲੋਂ ਬਿਜਲੀ ਨਾਲ ਚੱਲਣ ਵਾਲੇ ਸ਼ਮਸ਼ਾਨਘਾਟ ਦੇ ਮੁੱਖ ਕਨਵੀਨਰ ਸੁਭਾਸ਼ ਕਾਰਕੀ ਨੇ ਕਿਹਾ, “ਅਸੀਂ ਰਾਤ ਨੂੰ 110 ਲਾਸ਼ਾਂ ਦਾ ਸਸਕਾਰ ਕੀਤਾ।”

ਪਿਛਲੇ ਦੋ ਹਫ਼ਤਿਆਂ ਤੋਂ ਕਾਰਕੀ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰ ਰਿਹਾ ਹੈ। ਉਸ ਨੇ ਕਿਹਾ, “ਪਹਿਲਾਂ ਇਥੇ ਵੱਧ ਤੋਂ ਵੱਧ 80 ਲਾਸ਼ਾਂ ਆਉਂਦੀਆਂ ਸਨ ਅਤੇ ਮੰਗਲਵਾਰ ਨੂੰ ਸਾਨੂੰ 110 ਲਾਸ਼ਾਂ ਮਿਲੀਆਂ। ਸਾਡੇ ਕੋਲ ਸਿਰਫ 35 ਕਰਮਚਾਰੀ ਹਨ। ਸਾਨੂੰ ਨੇਪਾਲ ਆਰਮੀ ਦੀ ਮਦਦ ਵੀ ਮਿਲ ਰਹੀ ਹੈ। ਜੇ ਮ੍ਰਿਤਕ ਦੇਹਾਂ ਦੀ ਗਿਣਤੀ ਵਧਦੀ ਹੈ, ਤਾਂ ਉਨ੍ਹਾਂ ਨੂੰ ਸਾੜਨ ਲਈ ਲੱਕੜੀ ਦੀ ਘਾਟ ਹੋ ਸਕਦੀ ਹੈ।” ਨੇਪਾਲ ’ਚ ਕੋਵਿਡ-19 ਦੇ ਇੱਕ ਦਿਨ ’ਚ 9,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਦੇਸ਼ ’ਚ ਸਿਹਤ ਸੰਕਟ ਪੈਦਾ ਹੋ ਗਿਆ ਹੈ। ਨੇਪਾਲ ਦੇ 40 ਤੋਂ ਵੱਧ ਜ਼ਿਲ੍ਹਿਆਂ ’ਚ ਪਿਛਲੇ ਦੋ ਹਫ਼ਤਿਆਂ ’ਚ ਪਾਬੰਦੀਆਂ ਲਾਗੂ ਹਨ। ਇਨ੍ਹਾਂ ’ਚ ਕਾਠਮੰਡੂ ਘਾਟੀ ਦੇ ਤਿੰਨ ਜ਼ਿਲ੍ਹੇ ਸ਼ਾਮਲ ਹਨ।


Manoj

Content Editor

Related News