ਬ੍ਰਿਟੇਨ ''ਚ ਸ਼ੁਰੂ ਹੋ ਸਕਦੀ ਹੈ ਕੋਰੋਨਾ ਸੁਤੰਤਰਤਾ ਪਾਸ ਯੋਜਨਾ

Monday, Nov 23, 2020 - 04:38 PM (IST)

ਬ੍ਰਿਟੇਨ ''ਚ ਸ਼ੁਰੂ ਹੋ ਸਕਦੀ ਹੈ ਕੋਰੋਨਾ ਸੁਤੰਤਰਤਾ ਪਾਸ ਯੋਜਨਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਸੰਕਟ ਦੌਰਾਨ ਸਰਕਾਰ ਵੱਲੋਂ ਜਾਰੀ ਪਾਬੰਦੀਆਂ ਸਮੂਹਿਕ ਰੂਪ ਵਿਚ ਸਭ 'ਤੇ ਲਾਗੂ ਹੁੰਦੀਆਂ ਹਨ। ਜਿਸ ਕਰਕੇ ਜੋ ਲੋਕ ਵਾਇਰਸ ਤੋਂ ਪ੍ਰਭਾਵਿਤ ਨਹੀਂ ਹਨ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਸਰਕਾਰ ਇਸ ਸਮੱਸਿਆ ਦਾ ਹੱਲ ਕਰਨ ਬਾਰੇ ਸੋਚ ਰਹੀ ਹੈ। 

ਇਕ ਰਿਪੋਰਟ ਅਨੁਸਾਰ ਇਸ ਯੋਜਨਾ ਅਧੀਨ ਇੱਕ ਹਫ਼ਤੇ ਵਿਚ ਦੋ ਵਾਰ ਕੋਰੋਨਾ ਵਾਇਰਸ ਲਈ ਨਕਾਰਾਤਮਕ ਟੈਸਟ ਕਰਨ ਵਾਲੇ ਬਰਤਾਨੀਆ ਵਾਸੀਆਂ ਨੂੰ ਵਿਸ਼ੇਸ਼ ‘ਸੁਤੰਤਰਤਾ ਪਾਸ’ ਦਿੱਤੇ ਜਾ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਸਧਾਰਣ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਜਾ ਸਕੇ। ਦੇਸ਼ ਨੂੰ ਜਲਦੀ ਨਾਲ ਬਿਹਤਰ ਹਾਲਾਤਾਂ ਵੱਲ ਵਾਪਸ ਲਿਆਉਣ ਲਈ ਇਹ ਪਾਸ ਨਵੇਂ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੇ ਜਾ ਸਕਦੇ ਹਨ। ਇਸ ਮਹੱਤਵਪੂਰਣ ਯੋਜਨਾ ਤਹਿਤ ਉਹ ਲੋਕ ਜੋ ਕੋਵਿਡ -19 ਲਈ ਨਿਯਮਤ ਤੌਰ 'ਤੇ ਨਕਾਰਾਤਮਕ ਟੈਸਟ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਦੇ ਸਬੂਤ ਵਜੋਂ ਉਨ੍ਹਾਂ ਦੇ ਫੋਨ' ਵਿੱਚ ਸਟੋਰ ਕੀਤੇ ਜਾਣ ਲਈ ਇਕ ਦਸਤਾਵੇਜ਼ ਪ੍ਰਾਪਤ ਹੋਵੇਗਾ, ਜਿਸ ਨਾਲ ਉਹ ਪਾਬੰਦੀ ਰਹਿਤ ਜ਼ਿੰਦਗੀ ਲਈ ਸੁਤੰਤਰ ਹੋਣਗੇ। 

ਜਦਕਿ ਪੁੱਛਗਿੱਛ ਹੋਣ 'ਤੇ ਇਹ ਪੱਤਰ ਜਾਂ ਇਕ ਐਪ ਦਿਖਾ ਸਕਣਗੇ। ਇਸ ਪ੍ਰਸਤਾਵ ਨੂੰ ਜਾਰੀ ਕਰਨ ਵਿਚ ਸਾਬਕਾ ਸਿਹਤ ਸੱਕਤਰ ਜੇਰੇਮੀ ਹੰਟ ਦਾ ਸਮਰਥਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਅਨੁਸਾਰ ਜੇਕਰ ਇਸ ਯੋਜਨਾ ਨੂੰ ਅੱਗੇ ਵਧਾਉਣਾ ਹੈ ਤਾਂ ਲੱਖਾਂ ਹੀ ਕੋਰੋਨਾ ਵਾਇਰਸ ਟੈਸਟਾਂ ਨੂੰ ਹਰ ਰੋਜ਼ ਅਮਲ ਵਿਚ ਲਿਆਉਣਾ ਹੋਵੇਗਾ।


author

Lalita Mam

Content Editor

Related News