ਸਕੂਲ ਖੋਲ੍ਹਣ ਨਾਲ ਵੱਧ ਸਕਦੇ ਹਨ ਕੋਰੋਨਾ ਵਾਇਰਸ ਦੇ ਮਾਮਲੇ : ਮਾਹਿਰ
Monday, Jul 20, 2020 - 12:06 PM (IST)
ਟੋਰਾਂਟੋ- ਹਰ ਉਮਰ ਵਰਗ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀ ਜ਼ਰੂਰਤ ਹੈ ਤੇ ਤਾਜ਼ਾ ਸੋਧ ਵਿਚ ਦੱਸਿਆ ਗਿਆ ਹੈ ਕਿ 10 ਸਾਲ ਤੋਂ ਵੱਧ ਉਮਰ ਦੇ ਬੱਚੇ ਵੀ ਜਵਾਨਾਂ ਵਾਂਗ ਅੱਗੇ ਤੋਂ ਅੱਗੇ ਵਾਇਰਸ ਫੈਲਾਅ ਸਕਦੇ ਹਨ।
ਕੋਰੀਆ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਦੀ ਖੋਜ ਮੁਤਾਬਕ 10 ਸਾਲ ਤੋਂ ਵੱਧ ਉਮਰ ਦੇ ਬੱਚੇ ਸਮਾਜਕ ਦੂਰੀ, ਮਾਸਕ ਪਾਉਣ ਵਰਗੀਆਂ ਹਿਦਾਇਤਾਂ ਨੂੰ ਨਹੀਂ ਮੰਨਦੇ ਤੇ ਇਸ ਕਾਰਨ ਉਹ ਵਾਇਰਸ ਨੂੰ ਅੱਗੇ ਫੈਲਾਉਣ ਦੇ ਸਮਰੱਥ ਹਨ। ਮਾਹਿਰਾਂ ਨੇ ਸੁਚੇਤ ਕੀਤਾ ਹੈ ਕਿ ਸਕੂਲਾਂ ਦੇ ਖੁੱਲ੍ਹਣ ਨਾਲ ਵਿਦਿਆਰਥੀ ਕੋਰੋਨਾ ਦੇ ਵਧੇਰੇ ਸ਼ਿਕਾਰ ਹੋਣਗੇ ਤੇ ਜਦ ਉਹ ਘਰ ਜਾਣਗੇ ਤਾਂ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਸੰਕਰਮਿਤ ਕਰ ਸਕਦੇ ਹਨ।
ਕੈਨੇਡਾ ਵਿਚ 8,160 ਕੋਰੋਨਾ ਪੀੜਤ 20 ਸਾਲ ਤੋਂ ਘੱਟ ਉਮਰ ਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਵਾਇਰਸ 10 ਤੋਂ 20 ਸਾਲ ਵਾਲਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ ਤੇ ਲੋਕਾਂ ਨੂੰ ਇਹ ਧਾਰਣਾ ਛੱਡਣ ਦੀ ਜ਼ਰੂਰਤ ਹੈ ਕਿ ਸਿਰਫ ਬਜ਼ੁਰਗ ਹੀ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ।