ਕੁਵੈਤ ''ਚ ਕੋਰੋਨਾ ਤੋਂ 24,112 ਲੋਕ ਪ੍ਰਭਾਵਿਤ ਤੇ 185 ਦੀ ਮੌਤ

Friday, May 29, 2020 - 01:40 AM (IST)

ਕੁਵੈਤ ''ਚ ਕੋਰੋਨਾ ਤੋਂ 24,112 ਲੋਕ ਪ੍ਰਭਾਵਿਤ ਤੇ 185 ਦੀ ਮੌਤ

ਕੁਵੈਤ ਸਿਟੀ - ਕੁਵੈਤ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ 845 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 24,112 ਹੋ ਗਈ ਅਤੇ 10 ਹੋਰ ਲੋਕਾਂ ਦੀ ਮੌਤ ਨਾਲ ਮਿ੍ਰਤਕਾਂ ਦਾ ਅੰਕੜਾ 185 'ਤੇ ਪਹੁੰਚ ਗਿਆ। ਸਿਹਤ ਮੰਤਰਾਲੇ ਦੇ ਬੁਲਾਰੇ ਮੁਤਾਬਕ ਦੇਸ਼ ਵਿਚ ਫਿਲਹਾਲ 15,229 ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 197 ਆਈ. ਸੀ. ਯੂ. ਵਿਚ ਹਨ।

ਮੰਤਰਾਲੇ ਮੁਤਾਬਕ 752 ਹੋਰ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਰੀ-ਕਵਰ ਹੋਏ ਲੋਕਾਂ ਦੀ ਗਿਣਤੀ ਵਧ ਕੇ 8,698 ਹੋ ਗਈ ਹੈ। ਕੁਵੈਤ ਸਰਕਾਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਨਾਲ ਕਰਫਿਊ ਲਾਗੂ ਕਰ ਰੱਖਿਆ ਹੈ। ਕੁਵੈਤ ਅਤੇ ਕੋਵਿਡ-19 ਦੇ ਉੱਦਮ ਵਾਲੀ ਥਾਂ ਵਾਲਾ ਦੇਸ਼ ਚੀਨ ਕੋਰੋਨਾ ਨਾਲ ਲੜਣ ਲਈ ਇਕ ਦੂਜੇ ਦਾ ਸਹਿਯੋਗ ਅਤੇ ਸਮਰਥਨ ਕਰ ਰਹੇ ਹਨ। ਕੁਵੈਤ ਨੇ ਕੋਵਿਡ-19 ਦੇ ਪ੍ਰਕੋਪ ਦੇ ਸ਼ੁਰੂਆਤੀ ਪੜਾਅ ਵਿਚ ਚੀਨ ਨੂੰ 30 ਲੱਖ ਅਮਰੀਕੀ ਡਾਲਰ ਦੀ ਮੈਡੀਕਲ ਸਪਲਾਈ ਦਾ ਦਾਨ ਦਿੱਤਾ ਜਦਕਿ ਚੀਨ ਕੁਵੈਤ ਵੱਲੋਂ ਮੈਡੀਕਲ ਸਬੰਧੀ ਸਪਲਾਈ ਦੀ ਖਰੀਦ ਦੀ ਸੁਵਿਧਾ ਦਿੰਦਾ ਰਿਹਾ ਹੈ। ਬੀਤੀ 27 ਅਪ੍ਰੈਲ ਨੂੰ ਚੀਨੀ ਮੈਡੀਕਲ ਮਾਹਿਰਾਂ ਦੀ ਇਕ ਟੀਮ ਨੇ ਕੋਵਿਡ-19 ਦੀ ਰੋਕਥਾਮ, ਨਿਦਾਨ ਅਤੇ ਇਲਾਜ ਵਿਚ ਆਪਣੇ ਅਨੁਭਵ ਨੂੰ ਸਾਂਝਾ ਕਰਨ ਲਈ ਕੁਵੈਤ ਦਾ ਦੌਰਾ ਕੀਤਾ ਸੀ।


author

Khushdeep Jassi

Content Editor

Related News