''ਕੋਰੋਨਾ ਕਚਰਾ'' ਦੁਨੀਆ ਲਈ ਬਣਿਆ ਨਵੀਂ ਮੁਸੀਬਤ
Thursday, Apr 08, 2021 - 07:59 PM (IST)
ਵਾਸ਼ਿੰਗਟਨ-ਕੋਰੋਨਾ ਮਹਾਮਾਰੀ ਵਾਤਾਵਰਤਣ ਲਈ ਵੱਡਾ ਖਤਰਾ ਬਣ ਗਈ ਹੈ। ਇਸ ਨਾਲ ਬਚਾਅ ਦੇ ਉਪਾਅ 'ਚ ਸਿੰਗਲ ਯੂਜ਼ ਮਾਸਕ ਅਤੇ ਪੀ.ਪੀ.ਈ. ਕਿੱਟਾ ਸਭ ਤੋਂ ਅਹਿਮ ਹਨ। ਕੋਰੋਨਾ ਕਚਰਾ ਜਿਵੇਂ ਮਾਸਕ ਅਤੇ ਪੀ.ਪੀ.ਈ. ਕਿੱਟਾਂ ਜਿਨਾਂ ਦਾ ਕਰੋੜਾਂ ਦੀ ਗਿਣਤੀ 'ਚ ਰੋਜ਼ਾਨਾ ਇਸਤੇਮਾਲ ਹੋ ਰਿਹਾ ਹੈ ਪਰ ਇਨ੍ਹਾਂ ਨੂੰ ਯਕੀਨੀ ਢੰਗ ਨਾਲ ਤਬਾਹ ਕਰਨ ਦੀ ਕੋਈ ਰੂਪਰੇਖਾ ਨਹੀਂ ਬਣੀ ਹੈ।
ਇਹ ਵੀ ਪੜ੍ਹੋ-ਕੋਰੋਨਾ ਨੇ ਝੰਬਿਆ ਬ੍ਰਾਜ਼ੀਲ, ਹਰ ਹਫਤੇ ਸਾਹਮਣੇ ਆ ਰਿਹਾ ਨਵਾਂ ਸਟ੍ਰੇਨ
ਖਰਾਬ ਹੋ ਚੁੱਕੇ ਮਾਸਕ ਦੁਨੀਆਭਰ 'ਚ ਜ਼ਮੀਨ, ਸਮੁੰਦਰ ਅਤੇ ਨਦੀਆਂ ਲਈ ਖਤਰਾ ਬਣ ਗਏ ਹਨ। ਇਨ੍ਹਾਂ ਨੂੰ ਮੈਡੀਕਲ ਰਹਿੰਦ-ਖੂੰਹਦ ਵਜੋਂ ਤਬਾਹ ਕਰਨ ਦੀ ਥਾਂ ਇਧਰ-ਉਧਰ ਸੁੱਟਿਆ ਜਾ ਰਿਹਾ ਹੈ।ਅਮਰੀਕਾ, ਬ੍ਰਿਟੇਨ, ਹਾਂਗਕਾਂਗ ਦੇ ਸਮੁੰਦਰ ਤੱਟਾਂ 'ਤੇ ਸੁੱਟੇ ਗਏ ਮਾਸਕ ਅਤੇ ਦਸਤਾਨਿਆਂ ਦਾ ਢੇਰ ਲੱਗ ਗਿਆ ਹੈ। ਪਿਛਲੇ ਸਾਲ ਨਿਊ ਜਰਸੀ ਤੋਂ ਲੈ ਕੇ ਕੈਰੋਲੀਆ ਦੇ ਤੱਟ ਤੱਕ ਅਤੇ ਬ੍ਰਿਟੇਨ ਤੋਂ ਲੈ ਕੇ ਹਾਂਗਕਾਂਗ ਦੇ ਸਮੁੰਦਰ ਤੱਟ ਤੱਕ ਕੋਰੋਨਾ ਤੋਂ ਬਚਾਅ ਲਈ ਇਸਤੇਮਾਲ ਕੀਤੇ ਗਏ ਨਿੱਜੀ ਉਪਕਰਣਾਂ ਨੂੰ ਸੁੱਟਿਆ ਗਿਆ।
ਇਹ ਵੀ ਪੜ੍ਹੋ-ਜਾਰਜੀਆ : ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ, ਟਵੀਟ ਕਰ ਕੇ ਦਿੱਤੀ ਜਾਣਕਾਰੀ
ਬੁੱਧਵਾਰ ਨੂੰ ਨਿਊ ਜਰਸੀ ਦੇ 'ਕਲੀਨ ਓਸ਼ਨ ਐਕਸ਼ਨ ਐਨਵਾਇਰਮੈਂਟ ਗਰੁੱਪ' ਨੇ ਉਨ੍ਹਾਂ ਵਸਤਾਂ ਦੀ ਸਾਲਾਨਾ ਸੂਚੀ ਜਾਰੀ ਕੀਤੀ ਜਿਨ੍ਹਾਂ 'ਚ ਪਲਾਸਟਿਕ, ਸਿਗਰੇਟ ਦੇ ਟੱਕੜੇ ਅਤੇ ਖਾਣ-ਪੀਣ ਦੇ ਪੈਕ ਸਾਮਾਨ ਦੇ ਕਚਰੇ ਤੋਂ ਇਲਾਵਾ ਮਾਸਕ ਅਤੇ ਦਸਤਾਨੇ ਵੀ ਜੁੜ ਗਏ ਹਨ। ਗਰੁੱਪ ਦੇ ਕਾਰਕੁਨਾਂ ਨੇ ਸਿਰਫ ਨਿਊ ਜਰਸੀ ਦੇ ਤੱਟ ਤੋਂ ਹੀ ਕੋਰੋਨਾ ਦੇ ਬਚਾਅ ਦੇ 1113 ਮਾਸਕ ਅਤੇ ਹੋਰ ਸੰਬੰਧਿਤ ਵਸਤਾਂ ਹਟਾ ਕੇ ਤਬਾਹ ਕੀਤੀਆਂ ਹਨ।
ਇਹ ਵੀ ਪੜ੍ਹੋ-UK ਆਉਣ ਵਾਲੇ ਯਾਤਰੀਆਂ ਲਈ ਸਸਤਾ ਅਤੇ ਆਸਾਨ ਹੋਵੇਗਾ ਕੋਰੋਨਾ ਟੈਸਟ : PM ਜਾਨਸਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।