ਕੀ 2023 'ਚ ਕੋਰੋਨਾ ਮਹਾਮਾਰੀ ਤੋਂ ਮੁਕਤ ਹੋਵੇਗੀ ਦੁਨੀਆ? ਸਾਹਮਣੇ ਆਇਆ WHO ਦਾ ਵੱਡਾ ਦਾਅਵਾ

Thursday, Jan 05, 2023 - 12:37 PM (IST)

ਕੀ 2023 'ਚ ਕੋਰੋਨਾ ਮਹਾਮਾਰੀ ਤੋਂ ਮੁਕਤ ਹੋਵੇਗੀ ਦੁਨੀਆ? ਸਾਹਮਣੇ ਆਇਆ WHO ਦਾ ਵੱਡਾ ਦਾਅਵਾ

ਜਿਨੇਵਾ (ਵਾਰਤਾ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਉਮੀਦ ਜਤਾਈ ਹੈ ਕਿ ਕੋਵਿਡ-19 ਮਹਾਮਾਰੀ 2023 ਵਿਚ ਖ਼ਤਮ ਹੋ ਜਾਵੇਗੀ। ਟੇਡਰੋਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, 'ਕੋਵਿਡ -19 ਬਿਨਾਂ ਸ਼ੱਕ ਅਜੇ ਵੀ ਚਰਚਾ ਦਾ ਇੱਕ ਪ੍ਰਮੁੱਖ ਵਿਸ਼ਾ ਹੈ, ਪਰ ਮੈਨੂੰ ਵਿਸ਼ਵਾਸ ਹੈ ਅਤੇ ਉਮੀਦ ਹੈ ਕਿ ਸਹੀ ਕੋਸ਼ਿਸ਼ਾਂ ਨਾਲ ਇਹ ਜਨਤਕ ਸਿਹਤ ਐਮਰਜੈਂਸੀ ਅਧਿਕਾਰਤ ਤੌਰ 'ਤੇ ਇਸ ਸਾਲ ਖ਼ਤਮ ਹੋ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ ਨੇ ਤੋੜ ਦਿੱਤੇ ਰਿਕਾਰਡ, 1 ਲੱਖ 25 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਉਨ੍ਹਾਂ ਕਿਹਾ ਕਿ ਕਲੀਨਿਕਲ ਦੇਖ਼ਭਾਲ, ਟੀਕਿਆਂ ਅਤੇ ਇਲਾਜਾਂ ਵਿੱਚ ਸੁਧਾਰਾਂ ਕਾਰਨ ਦੁਨੀਆ ਹੁਣ ਕੁਝ ਸਾਲ ਪਹਿਲਾਂ ਨਾਲੋਂ 'ਬਹੁਤ ਬਿਹਤਰ ਸਥਿਤੀ' ਵਿੱਚ ਹੈ। ਉਨ੍ਹਾਂ ਕਿਹਾ ਕਿ 'ਟੈਸਟਿੰਗ, ਇਲਾਜ ਅਤੇ ਟੀਕਾਕਰਨ ਤੱਕ ਪਹੁੰਚ' ਵਿੱਚ ਅਜੇ ਵੀ ਵੱਡੀਆਂ ਅਸਮਾਨਤਾਵਾਂ ਹਨ ਅਤੇ ਆਖ਼ਰਕਾਰ ਕੋਰੋਨਾ ਮਨੁੱਖੀ ਸਿਹਤ, ਆਰਥਿਕਤਾ ਅਤੇ ਸਮਾਜ ਲਈ ਵੱਡੇ ਪੱਧਰ 'ਤੇ 'ਇੱਕ ਖ਼ਤਰਨਾਕ ਵਾਇਰਸ' ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ 'ਚ ਦਸੰਬਰ 2019 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ: ਦੱਖਣੀ ਅਫਰੀਕਾ 'ਚ 15 ਸਾਲਾ ਭਾਰਤੀ ਬੱਚੀ ਨਾਲ ਵਾਪਰੀ ਵੱਡੀ ਘਟਨਾ, ਹਾਲਤ ਗੰਭੀਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News