ਕੋਰੋਨਾ ਆਫ਼ਤ: ਰਸਮੀ ਤੌਰ 'ਤੇ WHO ਤੋਂ ਵੱਖ ਹੋਇਆ ਅਮਰੀਕਾ

07/08/2020 2:22:51 AM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਤੋਂ ਰਸਮੀ ਤੌਰ 'ਤੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਨਿਊਜ਼ ਵੈਬਸਾਈਟ ਦਿ ਹਿਲ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।

ਇਹ ਫੈਸਲਾ ਸੋਮਵਾਰ ਤੋਂ ਪ੍ਰਭਾਵੀ ਕੀਤਾ ਗਿਆ ਹੈ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਟਰੰਪ ਨੇ ਮਈ 'ਚ ਹੀ ਡਬਲਿਊ.ਐੱਚ.ਓ. ਤੋਂ ਅਮਰੀਕਾ ਦੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਟਰੰਪ ਨੇ ਦੋਸ਼ ਲਗਾਇਆ ਸੀ ਕਿ ਡਬਲਿਊ. ਐੱਚ.ਓ. 'ਤੇ ਚੀਨ ਦਾ ਕਬਜ਼ਾ ਹੈ ਅਤੇ ਕੋਵਿਡ-19 ਨੂੰ ਲੈ ਕੇ ਜ਼ਰੂਰੀ ਸਿਹਤ ਸੂਚਨਾਵਾਂ ਬਹੁਤ ਹੀ ਦੇਰ ਨਾਲ ਜਾਰੀ ਕੀਤੀਆਂ ਗਈਆਂ, ਜਿਸ ਕਾਰਨ ਅਮਰੀਕਾ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ।

ਦੁਨੀਆ 'ਚ ਹੁਣ ਤੱਕ 1.17 ਕਰੋੜ ਪ੍ਰਭਾਵਿਤ
ਦੱਸ ਦਈਏ ਕਿ ਦੁਨੀਆ 'ਚ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ ਤੱਕ 1.17 ਕਰੋੜ ਪਾਰ ਹੋ ਚੁੱਕੀ ਹੈ, ਜਦੋਂ ਕਿ 5.40 ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਅਮਰੀਕਾ ਸਭ ਤੋਂ ਉਪਰ ਹੈ। ਇਸ ਵਿਚਾਲੇ ਪਹਿਲਾਂ ਤੋਂ ਆਰਥਿਕ ਤੰਗਹਾਲੀ ਦਾ ਸ਼ਿਕਾਰ ਪਾਕਿਸਤਾਨ ਅਜੇ ਹੋਰ ਵੀ ਬੁਰੇ ਹਾਲ 'ਚ ਹੈ। ਇਥੇ 50 ਫੀਸਦੀ ਲੋਕਾਂ ਦੀ ਜਾਂ ਤਾਂ ਨੌਕਰੀ ਚਲੀ ਗਈ ਹੈ ਜਾਂ ਤਨਖਾਹ ਘੱਟ ਹੋ ਗਈ ਹੈ। ਜਦੋਂ ਕਿ ਬ੍ਰਾਜ਼ੀਲ 'ਚ ਅਜੇ ਵੀ ਹਾਲਾਤ ਖਰਾਬ ਹਨ।


Sunny Mehra

Content Editor

Related News