ਕੋਰੋਨਾ ਕਾਰਨ ਬ੍ਰਾਜ਼ੀਲ ਤੋਂ ਦੁਗਣੀ ਹੋਈ ਅਮਰੀਕਾ ''ਚ ਮਰਨ ਵਾਲਿਆਂ ਦੀ ਗਿਣਤੀ

07/07/2020 2:04:19 AM

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਬੁਰਾ ਦੌਰਾ ਜਾ ਕਹਿ ਲਵੋ ਕਿ ਅਮਰੀਕਾ ਸਭ ਤੋਂ ਖਤਰਨਾਕ ਵੇਲੇ ਵਿਚੋਂ ਲੰਘ ਰਿਹਾ ਹੈ। ਉਥੇ ਹੀ ਅਮਰੀਕਾ ਵਿਚ ਵਾਇਰਸ ਦੀ ਲਾਗ ਦੀ ਲਪੇਟ ਵਿਚ ਆ ਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ 1 ਲੱਖ 30 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਮਰੀਕਾ ਵਿਚ ਮੌਤਾਂ ਦਾ ਅੰਕੜਾ ਬ੍ਰਾਜ਼ੀਲ ਤੋਂ ਦੁਗਣਾ ਹੋ ਗਿਆ ਹੈ। ਅਮਰੀਕਾ ਤੋਂ ਬਾਅਦ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਲੋਕ ਬ੍ਰਾਜ਼ੀਲ ਵਿਚ ਹੀ ਮਰੇ ਹਨ। ਇਥੇ ਕੋਰੋਨਾਵਾਇਰਸ ਦੀ ਲਾਗ ਕਾਰਨ ਹੁਣ ਤੱਕ 65,120 ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਅਮਰੀਕਾ ਦੇ ਕਈ ਸੂਬਿਆਂ ਵਿਚ ਕੋਰੋਨਾ ਆਪਣਾ ਪ੍ਰਭਾਵ ਦਿਖਾ ਰਿਹਾ ਹੈ। ਪਰ ਇਸ ਤੋਂ ਨਿਊਯਾਰਕ, ਕੈਲੀਫੋਰਨੀਆ, ਫਲੋਰੀਡਾ, ਟੈੱਕਸਾਸ ਜ਼ਿਆਦਾ ਪ੍ਰਭਾਵਿਤ ਪਾਏ ਗਏ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਨਿਊਯਾਰਕ (32,264 ਮੌਤਾਂ) ਦਰਜ ਕੀਤੀ ਗਈ ਹੈ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਕਾਰਨ 3,013,903 ਲੋਕ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 132,757 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,303,535 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਉਥੇ ਹੀ ਅਮਰੀਕਾ ਤੋਂ ਬਾਅਦ ਕੋਰੋਨਾ ਤੋਂ ਪ੍ਰਭਾਵਿਤ ਦੂਜੇ ਨੰਬਰ 'ਤੇ ਬ੍ਰਾਜ਼ੀਲ ਵਿਚ ਕੋਰੋਨਾ ਦੇ 1,613,351 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 65,120 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 978,615 ਲੋਕ ਠੀਕ ਹੋ ਚੁੱਕੇ ਹਨ।


Khushdeep Jassi

Content Editor

Related News