ਬ੍ਰਾਜ਼ੀਲ 'ਚ ਨੌਜਵਾਨਾਂ 'ਤੇ ਭਾਰੂ ਪੈ ਰਿਹੈ ਕੋਰੋਨਾ, ਹੁਣ ਤੱਕ 27 ਫੀਸਦੀ ਤੱਕ ਦੀ ਮੌਤ

Friday, Mar 26, 2021 - 03:58 AM (IST)

ਬ੍ਰਾਸੀਲਿਆ - ਕੋਰੋਨਾ ਵਾਇਰਸ ਨੂੰ ਲੈ ਕੇ ਬ੍ਰਾਜ਼ੀਲ ਸਰਕਾਰ ਨੇ ਭਾਰੀ ਲਾਪਰਵਾਹੀ ਵਰਤੀ ਹੈ ਅਤੇ ਨਤੀਜੇ ਬ੍ਰਾਜ਼ੀਲ ਦੇ ਲੋਕ ਆਪਣੇ ਜਾਨ ਦੇ ਕੇ ਭੁਗਤਣੇ ਪੈ ਰਹੇ ਹਨ। ਪਿਛਲੇ ਸਾਲ ਬ੍ਰਾਜ਼ੀਲ ਵਿਚ ਜ਼ਿਆਦਾਤਰ ਬਜ਼ੁਰਗ ਲੋਕਾਂ ਦੀ ਮੌਤ ਕੋਰੋਨਾ ਕਾਰਣ ਹੋਈ ਸੀ ਪਰ ਇਸ ਸਾਲ ਕੋਰੋਨਾ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਕੋਰੋਨਾ ਦੀ ਇਸ ਲਹਿਰ ਵਿਚ ਜ਼ਿਆਦਾਤਰ ਨੌਜਵਾਨ ਲਪੇਟ ਵਿਚ ਆ ਰਹੇ ਹਨ ਅਤੇ ਬ੍ਰਾਜ਼ੀਲ ਵਿਚ ਮੌਤਾਂ ਦਾ ਅੰਕੜਾ ਹਰ ਦਿਨ ਕਰੀਬ 3 ਹਜ਼ਾਰ ਦੇ ਲਗਭਗ ਪਹੁੰਚ ਰਿਹਾ ਹੈ। ਸਭ ਤੋਂ ਡਰਾਉਣ ਵਾਲੀ ਗੱਲ ਇਹ ਹੈ ਕਿ ਇਸ ਵਾਰ ਜ਼ਿਆਦਾਤਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜੋ - ਕੋਰੋਨਾ ਕਾਲ 'ਚ ਕੈਨੇਡਾ ਇਨ੍ਹਾਂ ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ, ਏਅਰ ਕੈਨੇਡਾ ਤਿਆਰੀ 'ਚ

ਨੌਜਵਾਨਾਂ ਦੀ ਜਾਨ ਲੈ ਰਿਹੈ ਕੋਰੋਨਾ
ਬ੍ਰਾਜ਼ੀਲ ਵਿਚ ਕੋਰੋਨਾ ਤੋਂ ਬੀਮਾਰ ਲੋਕਾਂ ਦਾ ਗ੍ਰਾਫ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਵਾਰ ਜ਼ਿਆਦਾਤਰ ਨੌਜਵਾਨ ਇਸ ਦੀ ਲਪੇਟ ਵਿਚ ਆ ਰਹੇ ਹਨ। ਕੋਰੋਨਾ ਨਾਲ ਬੀਮਾਰ ਹੋਣ ਵਾਲੇ ਜ਼ਿਆਦਾਤਰ ਨੌਜਵਾਨ ਕਾਫੀ ਗੰਭੀਰ ਬੀਮਾਰ ਹੋ ਰਹੇ ਹਨ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਉਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਰਹੀ ਹੈ। ਅਜਿਹੇ ਵਿਚ ਸਵਾਲ ਇਹ ਉਠ ਰਹੇ ਹਨ ਕਿ ਆਖਿਰ ਇਸ ਵਾਰ ਬ੍ਰਾਜ਼ੀਲ ਵਿਚ ਨੌਜਵਾਨ ਕਿਉਂ ਵਧ ਸ਼ਿਕਾਰ ਹੋ ਰਹੇ ਹਨ। ਕੀ ਕੋਰੋਨਾ ਜਾਂ ਨਵਾਂ ਵੈਰੀਐਂਟ ਨੌਜਵਾਨ ਲੋਕਾਂ ਨੂੰ ਜ਼ਿਆਦਾ ਸ਼ਿਕਾਰ ਬਣਾ ਰਿਹਾ ਹੈ ਜਾਂ ਫਿਰ ਨੌਜਵਾਨ ਹੁਣ ਕੋਰੋਨਾ ਨੂੰ ਲੈ ਕੇ ਲਾਪਰਵਾਹੀ ਵਰਤ ਰਹੇ ਹਨ।

PunjabKesari

ਇਹ ਵੀ ਪੜੋ - ਜ਼ਰਾ ਬਚ ਕੇ! ਕੋਰੋਨਾ ਦੌਰਾਨ ਵਰਤੇ ਗਏ ਹੈਂਡ ਸੈਨੇਟਾਈਜ਼ਰਾਂ 'ਚ ਮਿਲਿਆ 'ਕੈਂਸਰ' ਪੈਦਾ ਕਰਨ ਵਾਲਾ ਕੈਮੀਕਲ

ICU ਵਿਚ ਜ਼ਿਆਦਾਤਰ ਨੌਜਵਾਨ ਮਰੀਜ਼
ਬ੍ਰਾਜ਼ੀਲ ਦੇ ਹਸਪਤਾਲਾਂ ਵਿਚ ਇਸ ਵੇਲੇ ਜ਼ਿਆਦਾਤਰ ਨੌਜਵਾਨ ਮਰੀਜ਼ ਦਾਖਲ ਹਨ। ICU ਵਿਚ ਜ਼ਿਆਦਾਤਰ ਨੌਜਵਾਨਾਂ ਮਰੀਜ਼ਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਡਾਕਟਰਾਂ ਦਾ ਆਖਣਾ ਹੈ ਕਿ ਕੋਰੋਨਾ ਦੀ ਨਵੀਂ ਲਹਿਰ ਨੌਜਵਾਨਾਂ ਨੂੰ ਜ਼ਿਆਦਾ ਸ਼ਿਕਾਰ ਬਣਾ ਰਹੀ ਹੈ। ਬ੍ਰਾਜ਼ੀਲ ਦੇ ਰੀਓ-ਡੀ-ਜੇਨੇਰੀਓ ਸਥਿਤ ਇਕ ਹਸਪਤਾਲ ਦੇ ਡਾਕਟਰ ਨੇ ਸੀ. ਐੱਨ. ਐੱਨ. ਨੂੰ ਦੱਸਿਆ ਕਿ ਉਨ੍ਹਾਂ ਕੋਲ ਕੋਰੋਨਾ ਦੇ ਜ਼ਿਆਦਾਤਰ ਮਰੀਜ਼ 30 ਤੋਂ 50 ਸਾਲ ਉਮਰ ਵਾਲੇ ਆ ਰਹੇ ਹਨ। ਰਿਪੋਰਟ ਮੁਤਾਬਕ ਬ੍ਰਾਜ਼ੀਲ ਦੇ ਨੇੜਲੇ ਸਾਰੇ ਹਸਪਤਾਲਾਂ ਦੇ ICU ਵਿਚ ਨੌਜਵਾਨ ਮਰੀਜ਼ ਦਾਖਲ ਹਨ।

ਇਹ ਵੀ ਪੜ੍ਹੋ - ਮਿਆਂਮਾਰ ਫੌਜ ਦੀ ਬੇਰਹਿਮੀ : ਪਿਤਾ ਦੀ ਗੋਦ 'ਚ ਬੈਠੀ 7 ਸਾਲਾਂ ਬੱਚੀ ਨੂੰ ਮਾਰੀ ਗੋਲੀ, ਹੁਣ ਤੱਕ 20 ਬੱਚਿਆਂ ਦੀ ਮੌਤ

PunjabKesari

ਨੌਜਵਾਨਾਂ ਦੀ ਮੌਤ ਦਰ ਵਧ ਕੇ 27 ਫੀਸਦੀ
ਬ੍ਰਾਜ਼ੀਲ ਸਿਹਤ ਵਿਭਾਗ ਵੱਲੋਂ ਜਾਰੀ ਨੈਸ਼ਨਲ ਸਟੇਟੀਟਿਕਸ ਦੀ ਰਿਪੋਰਟ ਮੁਤਾਬਕ 30 ਸਾਲ ਤੋਂ 50 ਸਾਲ ਤੱਕ ਦੇ ਜਿਹੜੇ ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ, ਉਨ੍ਹਾਂ ਵਿਚੋਂ 27 ਫੀਸਦੀ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਖਤਰਨਾਕ ਅੰਕੜੇ ਹਨ। ਉਥੇ ਏ. ਐੱਫ. ਪੀ. ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਵਿਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਕੋਰੋਨਾ ਕਾਰਣ ਮੌਤ ਦਰ ਵਿਚ 7 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਬ੍ਰਾਜ਼ੀਲ ਵਿਚ ਹੁਣ ਤੱਕ ਕੋਰੋਨਾ ਦੇ ਹੁਣ ਤੱਕ 12,227,179 ਮਾਮਲੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 301,087 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10,689,646 ਲੋਕ ਸਿਹਤਯਾਬ ਹੋ ਚੁੱਕੇ ਹਨ।

ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ


Khushdeep Jassi

Content Editor

Related News